Breaking News
Dashmesh GS Electricals Smart Media Insurance Point Tav Prasad

ਪੀਵੀ ਸਿੰਧੂ ਨੇ BWF ਜਾਪਾਨ ਓਪਨ ਜਿੱਤ ਕੇ ਰਚਿਆ ਇਤਿਹਾਸ

ਜਪਾਨ ਓਪਨ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ

ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਯਾਮਾਗੁਚੀ ਨੂੰ ਸਿੱਧੇ ਸੈਟਾਂ ਵਿਚ ਹਰਾਇਆ

ਟੋਕੀਓ, 19 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਦੋ ਵਾਰ ਦੀ ਓੁਲੰਪਿਕ ਤਗਮਾ ਜੇਤੂ ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਐਤਵਾਰ ਨੂੰ ਜਾਪਾਨ ਓਪਨ ਵਿੱਚ ਜਿੱਤ ਦਰਜ ਕੀਤੀ ਹੈ। ਸਿੰਧੂ ਨੇ, ਅਕਾਨੇ ਯਾਮਾਗੁਚੀ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਜਾਪਾਨ ਓਪਨ ਵਿੱਚ ਆਪਣਾ ਪਹਿਲਾ ਸੁਪਰ 750 ਖਿਤਾਬ ਹਾਸਲ ਕੀਤਾ। ਉਹ ਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਅਤੇ ਜਾਪਾਨ ਦੀ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਯਾਮਾਗੁਚੀ ‘ਤੇ 21-17, 21-17 ਦੀ ਜਿੱਤ ਦਰਜ ਕੀਤੀ।

ਯਾਮਾਗੁਚੀ, ਆਪਣਾ ਛੇਵਾਂ ਜਾਪਾਨ ਓਪਨ ਫਾਈਨਲ ਖੇਡ ਰਹੀ ਸੀ। ਸਿੰਧੂ ਪਿਛਲੇ ਚਾਰ ਸਾਲਾਂ ਤੋਂ ਕਿਸੇ ਵੀ ਪੂਰੇ ਮੁਕਾਬਲੇ ਵਿੱਚ ਯਾਮਾਗੁਚੀ ਨੂੰ ਹਰਾ ਨਹੀਂ ਸਕੀ ਸੀ। ਪਰ ਇਸ ਵਾਰ ਭਾਰਤੀ ਸਟਾਰ ਨੇ ਸ਼ੁਰੂ ਤੋਂ ਹੀ ਆਕਰਮਕ ਅਤੇ ਸੰਤੁਲਿਤ ਖੇਡ ਦਿਖਾਈ। ਉਸ ਨੇ ਤਾਕਤਵਰ ਸਮੈਸ਼ਾਂ, ਸ਼ਾਨਦਾਰ ਨੈੱਟ ਪਲੇਅ ਅਤੇ ਸਟੀਕ ਸ਼ਾਟਾਂ ਨਾਲ ਯਾਮਾਗੁਚੀ ਨੂੰ ਲਗਾਤਾਰ ਦਬਾਅ ਵਿੱਚ ਰੱਖਿਆ। ਜਦੋਂ ਵੀ ਜਾਪਾਨੀ ਖਿਡਾਰਨ ਨੇ ਵਾਪਸੀ ਦੀ ਕੋਸ਼ਿਸ਼ ਕੀਤੀ, ਸਿੰਧੂ ਨੇ ਸ਼ਾਨਦਾਰ ਧੀਰਜ ਅਤੇ ਰਣਨੀਤੀ ਨਾਲ ਉਸ ਨੂੰ ਨਾਕਾਮ ਕਰ ਦਿੱਤਾ। ਇਸ ਇਤਿਹਾਸਕ ਜਿੱਤ ਨਾਲ ਪੀ.ਵੀ. ਸਿੰਧੂ ਨੇ ਇੱਕ ਵਾਰ ਫਿਰ ਵਿਸ਼ਵ ਬੈਡਮਿੰਟਨ ਵਿੱਚ ਭਾਰਤ ਦਾ ਮਾਣ ਵਧਾਇਆ।

Leave a Reply

Your email address will not be published. Required fields are marked *