Breaking News
Smart Media Dashmesh Insurance Point

ਗੁਜਰਾਤ ਦੇ ਸਾਬਕਾ CM ਵਿਜੇ ਰੂਪਾਨੀ ਦਾ ਅੰਤਿਮ ਸਸਕਾਰ ਅੱਜ

ਅਹਿਮਦਾਬਾਦ, 16 ਜੂਨ, ਪੰਜਾਬੀ ਦੁਨੀਆ ਬਿਊਰੋ :

ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ ਦੀ ਬੀਤੇ ਦਿਨੀਂ ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਸੀ, ਦੀ ਲਾਸ਼ ਦੀ ਐਤਵਾਰ ਨੂੰ DNA ਰਾਹੀਂ ਪਛਾਣ ਹੋ ਗਈ। ਅੱਜ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ, ਜਿਸ ਨੂੰ ਚਾਰਟਰਡ ਜਹਾਜ਼ ਰਾਹੀਂ ਰਾਜਕੋਟ ਲਿਜਾਇਆ ਜਾਵੇਗਾ ਅਤੇ ਪਰਿਵਾਰ ਵਲੋਂ ਉਹਨਾਂ ਦਾ ਅੰਤਿਮ ਸਸਕਾਰ ਇੱਥੇ ਦੁਪਹਿਰ 3 ਵਜੇ ਕੀਤਾ ਜਾਵੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ, ਰੂਪਾਨੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣਗੇ।

ਦੱਸਣਯੋਗ ਹੈ ਕਿ 12 ਜੂਨ ਨੂੰ ਏਅਰ ਇੰਡੀਆ ਦੀ ਅਹਿਮਦਾਬਾਦ ਤੋਂ ਲੰਡਨ ਜਾਣ ਵਾਲੀ ਉਡਾਣ AI-171 (787-8 ਬੋਇੰਗ ਡ੍ਰੀਮਲਾਈਨਰ) ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਈ ਸੀ। ਜਹਾਜ਼ ਬੀਜੇ ਮੈਡੀਕਲ ਕਾਲਜ ਅਤੇ ਸਿਵਲ ਹਸਪਤਾਲ ਦੇ ਹੋਸਟਲ ਦੀ ਇਮਾਰਤ ਨਾਲ ਟਕਰਾ ਗਿਆ ਸੀ।ਇਸ ਹਾਦਸੇ ਵਿੱਚ 275 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਜਹਾਜ਼ ਵਿੱਚ ਸਵਾਰ 241 ਲੋਕ (229 ਯਾਤਰੀ (ਇੱਕ ਜ਼ਿੰਦਾ) ਅਤੇ 10 ਕੈਬਿਨ ਕਰੂ, 2 ਪਾਇਲਟ), ਹੋਸਟਲ ਬਿਲਡਿੰਗ ਅਤੇ ਬਾਕੀ 34 ਲੋਕ ਸ਼ਾਮਲ ਹਨ। ਹਸਪਤਾਲ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਨੁਸਾਰ, ਮੌਤਾਂ ਦਾ ਅੰਤਿਮ ਅੰਕੜਾ ਸਾਰੇ ਡੀਐਨਏ ਟੈਸਟ ਹੋਣ ਤੋਂ ਬਾਅਦ ਸਪੱਸ਼ਟ ਹੋਵੇਗਾ।

Leave a Reply

Your email address will not be published. Required fields are marked *