Breaking News
Smart Media Dashmesh Mohali Walk Smart Media Insurance Point Hardev Singh Ubha

ਐਡਵੋਕੇਟ ਧਾਮੀ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਪਰ ਹੈ ਸੁਖਬੀਰ ਬਾਦਲ: ਜਥੇਦਾਰ ਗੁਰਵਤਨ ਸਿੰਘ

ਸਿੱਖ ਸਦਭਾਵਨਾ ਦਲ ਨੇ ਸ੍ਰੀ ਧਾਮੀ ‘ਤੇ ਸਿਆਸੀ ਹਿੱਤਾਂ ਲਈ ਫੈਸਲਾ ਵਾਪਸ ਲੈਣ ਦੇ ਦੋਸ਼ ਲਗਾਏ

ਮੁਕੇਰੀਆਂ, 19 ਮਾਰਚ, ਪੰਜਾਬੀ ਦੁਨੀਆ ਬਿਊਰੋ:

‘ਸਿੱਖ ਸਦਭਾਵਨਾਂ ਦਲ’ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਵਲੋਂ ਅਸਤੀਫਾ ਵਾਪਸ ਲੈਣ ਨੂੰ ਸ੍ਰੀ ਧਾਮੀ ਵਲੋਂ ਆਪਣੇ ਸਿਆਸੀ ਹਿੱਤਾਂ ਲਈ ਲਿਆ ਫੈਸਲਾ ਕਰਾਰ ਦਿੱਤਾ ਹੈ।

ਜਥੇਦਾਰ ਮੁਲਤਾਨੀ ਨੇ ਕਿਹਾ ਕਿ ਸ੍ਰੀ ਧਾਮੀ ਨੇ ਅਸਤੀਫਾ ਸੁਖਬੀਰ ਸਿੰਘ ਬਾਦਲ ਦੇ ਕਹਿਣ ‘ਤੇ ਵਾਪਸ ਲਿਆ ਹੈ, ਜਦੋਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘੁਵੀਰ ਸਿੰਘ ਨੂੰ ਉਨ੍ਹਾਂ ਜਵਾਬ ਦੇ ਦਿੱਤਾ ਸੀ। ਸ੍ਰੀ ਧਾਮੀ ਸ਼੍ਰੋਮਣੀ ਅਕਾਲੀ ਦਲ ਦੇ ਸਰਵੋ ਸਰਵਾ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਚਾ ਸਮਝਦੇ ਹਨ ਅਤੇ ਸ੍ਰੀ ਧਾਮੀ ਦੀ ਨੈਤਿਕਤਾ ਮਰ ਚੁੱਕੀ ਹੈ। ਉਨ੍ਹਾਂ ਸਾਬਤ ਕਰ ਦਿੱਤਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਕੇਵਲ ਤੇ ਕੇਵਲ ਸੁਖਬੀਰ ਬਾਦਲ ਨੂੰ ਬਚਾਉਣ ਲਈ ਨਿਭਾ ਰਹੇ ਹਨ ਅਤੇ ਉਹ ਆਪਣੇ ਸਿਆਸੀ ਹਿੱਤ ਸਾਧਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਰਵਾਇਤਾਂ ਨੂੰ ਤਿਲਾਂਜਲੀ ਦੇ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਗੁਰੂ ਘਰ ਨਾਲ ਮੱਥਾ ਲਗਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਬਦੀਆਂ ਕਰਾਉਣ ਕਾਰਨ ਸ੍ਰੀ ਬਾਦਲ ਪਹਿਲਾਂ ਹੀ ਲੋਕਾਂ ਵਿੱਚੋਂ ਨਿਖੜ ਚੁੱਕੇ ਹਨ, ਪਰ ਉਨ੍ਹਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਣ ਵਾਲੀਆਂ ਕੀਤੀਆਂ ਜਾ ਰਹੀਆਂ ਅਜਿਹੀਆਂ ਕਾਰਵਾਈਆਂ ਸੁਖਬੀਰ ਬਾਦਲ ਤੇ ਐਡਵੋਕੇਟ ਧਾਮੀ ਨੂੰ ਤਬਾਹ ਕਰਕੇ ਰੱਖ ਦੇਣਗੀਆਂ। ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਵਾਬ ਦੇਹ ਨਹੀਂ ਸਗੋਂ ਸੁਖਬੀਰ ਬਾਦਲ ਨੂੰ ਜਵਾਬਦੇਹ ਬਣ ਗਏ ਲੱਗਦੇ ਹਨ, ਜਿਨ੍ਹਾਂ ਦੇ ਲਿਫਾਫੇ ਵਿੱਚੋਂ ਉਹ ਨਿਕਲੇ ਹਨ।

ਉਨ੍ਹਾਂ ਸ਼੍ਰੀ ਧਾਮੀ ਨੂੰ ਸਲਾਹ ਦਿੱਤੀ ਕਿ ਉਹ ਸਿੱਖ ਕੌਮ ਦੇ ਭਲੇ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਨੈਤਿਕਤਾ ਦੇ ਅਧਾਰ ‘ਤੇ ਛੱਡ ਦੇਣ।

Leave a Reply

Your email address will not be published. Required fields are marked *