
ਐਬਸਫੋਰਡ (ਕੈਨੇਡਾ), 9 ਸਤੰਬਰ, ਪੰਜਾਬੀ ਦੁਨੀਆ ਬਿਊਰੋ:
ਵਿਰਕ ਦੀ ਕਾਰ ’ਤੇ ਗੋਲੀਆਂ, ਚਾਰ ਸਵਾਰ ਵਾਲ-ਵਾਲ ਬਚੇਐਬਸਫੋਰਡ (ਕੈਨੇਡਾ), 9 ਸਤੰਬਰ: ਪੰਜਾਬੀ ਫ਼ਿਲਮ ਜਗਤ ਦੇ ਨਾਮਵਰ ਕਲਾਕਾਰ ਤੇ ਗਾਇਕ ਐਮੀ ਵਿਰਕ ਦੀ ਕਾਰ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਨਾਲ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਮੇਂ ਕਾਰ ਵਿੱਚ ਐਮੀ ਵਿਰਕ ਸਮੇਤ ਚਾਰ ਵਿਅਕਤੀ ਸਵਾਰ ਸਨ, ਜੋ ਹਮਲੇ ਵਿੱਚ ਵਾਲ-ਵਾਲ ਬਚ ਗਏ।
ਜਾਣਕਾਰੀ ਅਨੁਸਾਰ ਐਮੀ ਵਿਰਕ ਐਬਸਫੋਰਡ ਵਿੱਚ ਆਪਣਾ ਪ੍ਰੋਗਰਾਮ ਪੇਸ਼ ਕਰਨ ਤੋਂ ਬਾਅਦ ਆਪਣੇ ਸਾਥੀਆਂ ਨਾਲ ਕਾਰ ਰਾਹੀਂ ਜਾ ਰਹੇ ਸਨ। ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਕਾਰ ਦੇ ਸ਼ੀਸ਼ਿਆਂ ਨਾਲ ਟਕਰਾਈਆਂ ਅਤੇ ਉਨ੍ਹਾਂ ’ਤੇ ਨਿਸ਼ਾਨ ਪੈ ਗਏ। ਹਾਲਾਂਕਿ ਕਾਰ ਦੇ ਮਜ਼ਬੂਤ ਸੁਰੱਖਿਆ ਪ੍ਰਬੰਧਾਂ ਕਾਰਨ ਗੋਲੀਆਂ ਅੰਦਰ ਨਹੀਂ ਵੜ ਸਕੀਆਂ।
ਘਟਨਾ ਤੋਂ ਬਾਅਦ ਐਮੀ ਵਿਰਕ ਅਤੇ ਉਨ੍ਹਾਂ ਦੇ ਸਾਥੀਆਂ ਦੇ ਸੁਰੱਖਿਅਤ ਹੋਣ ਦੀ ਜਾਣਕਾਰੀ ਹੈ। ਹਮਲੇ ਦੇ ਕਾਰਨਾਂ ਅਤੇ ਹਮਲਾਵਰਾਂ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ।