Breaking News
Smart Media Dashmesh Mohali Walk Smart Media Insurance Point Hardev Singh Ubha

ਜ਼ਿਲ੍ਹੇ ਭਰ ’ਚ ਲਗਾਏ ਗਏ ਯੋਗਾ ਕੈਂਪਾਂ ਵਿੱਚ 6000 ਤੋਂ ਵਧੇਰੇ ਲੋਕਾਂ ਨੇ ਸ਼ਮੂਲੀਅਤ ਕੀਤੀ

ਮੋਹਾਲੀ ’ਚ ਸੈਕਟਰ 78 ਦੇ ਖੇਡ ਕੰਪਲੈਕਸ, ਖਰੜ ’ਚ ਰਾਮ ਮੰਦਰ, ਦੁਸਿਹਰਾ ਗਰਾਊਂਡ ਅਤੇ ਜ਼ੀਰਕਪੁਰ ’ਚ ਸਵਾਸਤਿਕ ਵਿਹਾਰ ਵਿਖੇ ਸਬ ਡਵੀਜ਼ਨ ਪੱਧਰੀ ਯੋਗ ਦਿਵਸ ਮਨਾਏ ਗਏ

ਐਸ.ਏ.ਐਸ. ਨਗਰ, 21 ਜੂਨ, ਪੰਜਾਬੀ ਦੁਨੀਆ ਬਿਊਰੋ :

ਕੌਮਾਂਤਰੀ ਯੋਗ ਦਿਵਸ ਮੌਕੇ ਅੱਜ ਜ਼ਿਲ੍ਹੇ ’ਚ ‘ਸੀ ਐਮ ਦੀ ਯੋਗਸ਼ਾਲਾ’ ਦੇ ਸਹਿਯੋਗ ਨਾਲ ਵੱਖ-ਵੱਖ ਥਾਂਈਂ ਕੀਤੇ ਗਏ ਯੋਗ ਦਿਵਸ ਸਮਾਗਮਾਂ ’ਚ 6000 ਤੋਂ ਵਧੇਰੇ ਲੋਕਾਂ ਨੇ ਸ਼ਮੂਲੀਅਤ ਕੀਤੀ।

ਜ਼ਿਲ੍ਹੇ ’ਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀਆਂ ਹਦਾਇਤਾਂ ’ਤੇ ਸਬ ਡਵੀਜ਼ਨ ਪੱਧਰੀ ਕੌਮਾਂਤਰੀ ਯੋਗ ਦਿਵਸ ਸਮਾਗਮ ਮੋਹਾਲੀ ’ਚ ਸੈਕਟਰ 78 ਦੇ ਖੇਡ ਕੰਪਲੈਕਸ, ਖਰੜ ’ਚ ਸ੍ਰੀ ਰਾਮ ਭਵਨ, ਦੁਸਿਹਰਾ ਗਰਾਊੂਂਡ ਅਤੇ ਜ਼ੀਰਕਪੁਰ (ਡੇਰਾਬੱਸੀ) ਸਬ ਡਵੀਜ਼ਨ) ’ਚ ਸਵਾਸਤਿਕ ਵਿਹਾਰ ਵਿਖੇ ਯੋਗ ਦਿਵਸ ਮਨਾਇਆ ਗਿਆ।

ਮੋਹਾਲੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਆਂਯੂਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਰਜਿਸਟ੍ਰਾਰ ਸੰਜੀਵ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਜਦਕਿ ਖਰੜ ਵਿਖੇ ਐਸ ਡੀ ਐਮ ਗੁਰਮੰਦਰ ਸਿੰਘ ਨੇ ਯੋਗ ਦਿਵਸ ’ਚ ਭਾਗ ਲਿਆ। ਡੇਰਾਬੱਸੀ ਸਬ ਡਵੀਜ਼ਨ ’ਚ ਜ਼ੀਰਕਪੁਰ ਵਿਖੇ ਤਹਿਸੀਲਦਾਰ ਬੀਰਕਰਨ ਸਿੰਘ ਅਤੇ ਨਾਇਬ ਤਹਿਸੀਲਦਾਰ ਰਾਜ ਕੁਮਾਰ ਨੇ ਸ਼ਮੂਲੀਅਤ ਕੀਤੀ।

ਜ਼ਿਲ੍ਹਾ ਯੋਗਾ ਕੋਆਰਡੀਨੇਟਰ ਪ੍ਰਤਿਮਾ ਡਾਵਰ ਨੇ ਦੱਸਿਆ ਕਿ ਉਕਤ ਤਿੰਨ ਪ੍ਰਮੁੱਖ ਸਮਾਗਮਾਂ ਤੋਂ ਇਲਾਵਾ ਨਿਊ ਚੰਡੀਗੜ੍ਹ, ਡੇਰਾਬੱਸੀ ਅਤੇ ਜ਼ੀਰਕਪੁਰ ’ਚ ਹੋਰ ਕਈ ਥਾਂਵਾਂ ’ਤੇ ਜ਼ਿਲ੍ਹੇ ’ਚ ‘ਸੀ ਐਮ ਦੀ ਯੋਗਸ਼ਾਲਾ’ ਲਈ ਤਾਇਨਾਤ ਯੋਗਾ ਟ੍ਰੇਨਰਾਂ ਵੱਲੋਂ ਯੋਗ ਦਿਵਸ ਸਬੰਧੀ ਵਿਸ਼ੇਸ਼ ਕੈਂਪ ਲਾਏ ਗਏ। ਇਨ੍ਹਾਂ ’ਚ ਓਮੈਕਸ ਸਿਟੀ ਨਿਊ ਚੰਡੀਗੜ੍ਹ, ਢਕੋਲੀ (ਜ਼ੀਰਕਪੁਰ), ਜਰਨੈਲ ਦੌਲਤ ਸਿੰਘ ਪਾਰਕ ਜ਼ੀਰਕਪੁਰ, ਫ਼ਾਰੈਸਟ ਪਾਰਕ ਡੇਰਾਬੱਸੀ, ਮੋਤੀਆ ਸਿਟੀ ਜ਼ੀਰਕਪੁਰ, ਹਾਇਲੈਂਡ ਸੁਸਾਇਟੀ ਬਲਟਾਣਾ, ਸੁਸ਼ਮਾ ਗ੍ਰਾਂਡੇ ਆਦਿ ਪ੍ਰਮੁੱਖ ਹਨ।

ਉਨ੍ਹਾਂ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ’ਚ ਆਪਣੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਪ੍ਰਤੀ ਲੋਕ ਬਹੁਤ ਜਾਗਰੂਕ ਹਨ, ਜਿਸ ਕਾਰਨ ਉਹ ਰੋਜ਼ਾਨਾ ਲੱਗਣ ਵਾਲੇ ‘ਸੀ ਐਮ ਦੀ ਯੋਗਸ਼ਾਲਾ’ ਕੈਂਪਾਂ ’ਚ ਵਿਸ਼ੇਸ਼ ਰੁਚੀ ਰੱਖਦੇ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੋਗ ਦਿਵਸ ਨੂੰ ਕੇਵਲ ਇੱਕ ਦਿਨ ’ਤੇ ਸੀਮਤ ਨਾ ਰੱਖ ਕੇ ਲੋਕਾਂ ਦੀ ਸਹੂਲਤ ਲਈ ਰੋਜ਼ਾਨਾ ਯੋਗ ਕੈਂਪ ਲਾਏ ਜਾ ਰਹੇ ਹਨ, ਜਿਸ ਲਈ ਬਾਕਾਇਦਾ ਸਿਖਿਅਤ ਟ੍ਰੇਨਰ ਵੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਕੱਲੇ ਮੋਹਾਲੀ ਜ਼ਿਲ੍ਹੇ ’ਚ ਹੀ 45 ਯੋਗਾ ਟ੍ਰੇਨਰ ਲੋਕਾਂ ਨੂੰ ਰੋਜ਼ ਯੋਗ ਨਾਲ ਜੋੜ ਰਹੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਕੋਈ ਵੀ ਵਿਅਕਤੀ ਯੋਗਾ ਸਿੱਖਣ ਵਾਸਤੇ ਪੰਜਾਬ ਸਰਕਾਰ ਦੇ ਹੈਲਪ ਲਾਈਨ ਨੰਬਰ 76694-00500 ’ਤੇ ਸੰਪਰਕ ਕਰ ਸਕਦਾ ਹੈ ਜਾਂ ਫ਼ਿਰ ਵੈਬਸਾਈਟ ਸੀ ਐਮ ਦੀ ਯੋਗਸ਼ਾਲਾ ਡਾਟ ਪੰਜਾਬ ਡਾਟ ਜੀ ਓ ਵੀ ਡਾਟ ਇੰਨ ’ਤੇ ਰਜਿਸਟ੍ਰੇਸ਼ਨ ਕਰ ਵਾ ਸਕਦਾ ਹੈ। ਯੋਗਾ ਸਿਖਲਾਈ ਮੁਫ਼ਤ ਹੋਵੇਗੀ।

Leave a Reply

Your email address will not be published. Required fields are marked *