Breaking News
Smart Media Dashmesh GS Electricals Smart Media Insurance Point Tav Prasad

ਫੇਜ਼-11 ‘ਚ ਕੂੜਾ ਡੰਪ ਦੀ ਗੰਭੀਰ ਸਮੱਸਿਆ ਕਾਰਨ ਵਸਨੀਕਾਂ ਵਿੱਚ ਭਾਰੀ ਰੋਸ

16 ਅਗਸਤ ਨੂੰ ਕੱਢਿਆ ਜਾਵੇਗਾ ‘ਵਾਤਾਵਰਣ ਬਚਾਓ ਚੇਤਨਾ ਮਾਰਚ’, 10 ਦਿਨਾਂ ਦਾ ਅਲਟੀਮੇਟਮ

ਮੋਹਾਲੀ, 11 ਅਗਸਤ, ਪੰਜਾਬੀ ਦੁਨੀਆ ਬਿਊਰੋ :

ਸ਼ਹਿਰ ਦੇ ਫੇਜ਼-11 ਵਿੱਚ ਲੰਬੇ ਸਮੇਂ ਤੋਂ ਬਣੇ ਕੂੜੇ ਦੇ ਡੰਪ ਦੀ ਸਮੱਸਿਆ ਨੂੰ ਲੈ ਕੇ ਵਸਨੀਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਇਸ ਸਬੰਧੀ ਵਾਤਾਵਰਨ ਸੰਭਾਲ ਕਮੇਟੀ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਡੰਪ ਨੂੰ ਸਥਾਈ ਤੌਰ ’ਤੇ ਹਟਾਉਣ ਲਈ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ।

ਵਸਨੀਕਾਂ ਨੇ ਦੱਸਿਆ ਕਿ ਡੰਪ ’ਤੇ ਲਗਾਤਾਰ ਕੂੜਾ ਇਕੱਠਾ ਹੋਣ ਕਾਰਨ ਇਲਾਕੇ ਵਿੱਚ ਬਦਬੂ, ਗੰਦਗੀ, ਮੱਖੀਆਂ ਅਤੇ ਮੱਛਰਾਂ ਦੀ ਸਮੱਸਿਆ ਪੈਦਾ ਹੋ ਰਹੀ ਹੈ। ਇਸ ਕਾਰਨ ਨੇੜਲੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਡੰਪ ਨੂੰ ਤੁਰੰਤ ਹਟਾ ਕੇ ਥਾਂ ਦੀ ਪੂਰੀ ਸਫ਼ਾਈ ਅਤੇ ਸੈਨੇਟਾਈਜ਼ੇਸ਼ਨ ਕਰਵਾਈ ਜਾਵੇ ਅਤੇ ਭਵਿੱਖ ਵਿੱਚ ਇੱਥੇ ਕੂੜਾ ਸੁੱਟਣ ’ਤੇ ਪੂਰਨ ਰੋਕ ਲਗਾਈ ਜਾਵੇ।

ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ 10 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ। ਇਸ ਦੌਰਾਨ ਮੋਹਾਲੀ ਦੇ ਵਿਧਾਇਕ ਕਲਵੰਤ ਸਿੰਘ ਨੂੰ ਮਿਲ ਕੇ ਸਮੱਸਿਆ ਤੋਂ ਜਾਣੂ ਕਰਵਾਇਆ ਜਾਵੇਗਾ।

ਇਸ ਦੌਰਾਨ ਕਮੇਟੀ ਵੱਲੋਂ 16 ਅਗਸਤ 2026 ਨੂੰ ਸ਼ਾਮ 4 ਵਜੇ ਨੇਬਰਹੁੱਡ ਪਾਰਕ ਤੋਂ ‘ਵਾਤਾਵਰਣ ਬਚਾਓ ਚੇਤਨਾ ਮਾਰਚ’ ਕੱਢਣ ਦਾ ਐਲਾਨ ਕੀਤਾ ਗਿਆ। ਵਸਨੀਕਾਂ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ 10 ਦਿਨਾਂ ਵਿੱਚ ਡੰਪ ਨਾ ਹਟਾਇਆ ਗਿਆ ਤਾਂ ਅਗਲੀ ਰਣਨੀਤੀ ਤੈਅ ਕਰਕੇ ਸੰਘਰਸ਼ ਕੀਤਾ ਜਾਵੇਗਾ।

ਮੀਟਿੰਗ ਵਿੱਚ ਕੌਂਸਲਰ ਅਮਰਜੀਤ ਸਿੰਘ, ਸਾਬਕਾ ਕੌਂਸਲਰ ਕੁਲਵੰਤ ਸਿੰਘ ਕਲੇਰ, ਪਵਨਜੀਤ ਸਿੰਘ ਭੰਗੂ, ਬਖ਼ਸ਼ੀਸ਼ ਸਿੰਘ, ਅਮਰਜੀਤ ਸਿੰਘ ਕੰਬਾਲੀ, ਗਿਆਨ ਸਿੰਘ ਧਰਮਗੜ੍ਹ, ਓਂਕਾਰ ਸਿੰਘ, ਗੁਰਮੇਲ ਸਿੰਘ ਮੋਜੇਵਾਲ, ਸੰਜੂ ਸ਼ਰਮਾ, ਧੀਰਜ ਗੋਇਲ, ਗੁਰਨਾਮ ਸਿੰਘ ਗਿੱਲ, ਬਿਕਰਮ ਸੈਣੀ, ਸੁਮਨਦੀਪ ਸਿੰਘ, ਹਰਪਾਲ ਸਿੰਘ ਅਤੇ ਬਹਾਦਰ ਸਿੰਘ ਸਮੇਤ ਹੋਰ ਵਸਨੀਕ ਹਾਜ਼ਰ ਸਨ।

Leave a Reply

Your email address will not be published. Required fields are marked *