Breaking News
Smart Media Dashmesh GS Electricals Smart Media Insurance Point Tav Prasad

ਸੀਜੀਸੀ ਲਾਂਡਰਾਂ ਦੇ 2 ਵਿਦਿਆਰਥੀ ਰਾਸ਼ਟਰੀ ਕੈਂਪਸ ਅੰਬੈਸਡਰ ਬਣੇ

ਹਰਸ਼ ਦੀ ਆਈਆਈਟੀ ਬੰਬੇ ਈ-ਸੈੱਲ ਤੇ ਧਰੁਵ ਦੀ ਗੂਗਲ ਸਟੂਡੈਂਟ ਅੰਬੈਸਡਰ-2026 ਲਈ ਚੋਣ

ਮੋਹਾਲੀ, 4 ਅਗਸਤ, ਮਨਜੀਤ ਸਿੰਘ ਚਾਨਾ : 

ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਨਿਸਟ੍ਰੇਸ਼ਨ (ਸੀਬੀਐਸਏ), ਸੀਜੀਸੀ ਲਾਂਡਰਾਂ ਦੇ ਦੋ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ‘ਤੇ ਸੰਸਥਾ ਦਾ ਮਾਣ ਵਧਾਇਆ ਹੈ। ਬੀਐੱਸਸੀ (ਏਆਈ ਐਂਡ ਐਮਐੱਲ) ਦੇ ਵਿਦਿਆਰਥੀ ਹਰਸ਼ ਸਿੰਗਲਾ ਦੀ ਆਈਆਈਟੀ ਬੰਬੇ ਦੇ ਐਂਟਰਪ੍ਰਨਿਓਰਸ਼ਿਪ ਸੈੱਲ (ਈ-ਸੈੱਲ) ਦੇ ਕੈਂਪਸ ਅੰਬੈਸਡਰ ਅਤੇ ਧਰੁਵ ਦੀ ਗੂਗਲ ਸਟੂਡੈਂਟ ਅੰਬੈਸਡਰ-2026 ਵਜੋਂ ਚੋਣ ਹੋਈ ਹੈ।

ਹਰਸ਼ ਨੈਸ਼ਨਲ ਐਂਟਰਪ੍ਰਿਨਿਓਰਸ਼ਿਪ ਚੈਲੇਂਜ (ਐਨਈਸੀ)-2026 ਤਹਿਤ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰੇਗਾ। ਉਹ ਕੈਂਪਸ ਵਿੱਚ ਆਈਡੀਏਸ਼ਨ ਵਰਕਸ਼ਾਪਾਂ, ਸਟਾਰਟਅੱਪ ਜਾਗਰੂਕਤਾ ਸੈਸ਼ਨ, ਪਿੱਚ ਮੁਕਾਬਲੇ ਅਤੇ ਨੈੱਟਵਰਕਿੰਗ ਗਤੀਵਿਧੀਆਂ ਕਰਵਾਉਣ ਦੇ ਨਾਲ ਸੀਬੀਐਸਏ ਅਤੇ ਆਈਆਈਟੀ ਬੰਬੇ ਦੇ ਈ-ਸੈੱਲ ਵਿਚਕਾਰ ਸਾਂਝੀ ਕੜੀ ਵਜੋਂ ਵੀ ਕੰਮ ਕਰੇਗਾ। ਉਸ ਦੀ ਚੋਣ ਅਕਾਦਮਿਕ ਪ੍ਰਦਰਸ਼ਨ, ਤਕਨੀਕੀ ਯੋਗਤਾ, ਲੀਡਰਸ਼ਿਪ, ਸੰਚਾਰ ਹੁਨਰ ਅਤੇ ਉੱਦਮਤਾ ਪ੍ਰਤੀ ਦ੍ਰਿਸ਼ਟੀਕੋਣ ਦੇ ਆਧਾਰ ‘ਤੇ ਕੀਤੀ ਗਈ ਹੈ।

ਧਰੁਵ ਗੂਗਲ ਦੀਆਂ ਏਆਈ ਪਹਿਲਕਦਮੀਆਂ, ਖਾਸ ਕਰਕੇ ਜੇਮਿਨਾਈ, ਨਾਲ ਸਬੰਧਤ ਜਾਗਰੂਕਤਾ ਮੁਹਿੰਮਾਂ, ਵਰਕਸ਼ਾਪਾਂ ਅਤੇ ਤਕਨਾਲੋਜੀ ਆਧਾਰਿਤ ਗਤੀਵਿਧੀਆਂ ਦੀ ਅਗਵਾਈ ਕਰੇਗਾ। ਉਹ ਵਿਦਿਆਰਥੀਆਂ ਨੂੰ ਗੂਗਲ ਦੇ ਏਆਈ ਟੂਲਾਂ ਨਾਲ ਜੋੜਨ, ਤਕਨੀਕੀ ਭਾਈਚਾਰਾ ਮਜ਼ਬੂਤ ਕਰਨ ਅਤੇ ਨਵੀਆਂ ਤਕਨਾਲੋਜੀਆਂ ਪ੍ਰਤੀ ਰੁਚੀ ਪੈਦਾ ਕਰਨ ਲਈ ਕੰਮ ਕਰੇਗਾ। ਉਸ ਦੀ ਚੋਣ ਤਕਨੀਕੀ ਪਿਛੋਕੜ, ਰਚਨਾਤਮਕਤਾ, ਸਮੱਸਿਆ ਹੱਲ ਕਰਨ ਦੀ ਸਮਰੱਥਾ ਅਤੇ ਭਾਈਚਾਰਕ ਸ਼ਮੂਲੀਅਤ ਦੇ ਆਧਾਰ ‘ਤੇ ਹੋਈ ਹੈ।

ਸੀਬੀਐਸਏ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਰਮਨਦੀਪ ਸੈਣੀ ਨੇ ਦੋਵਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਉਨ੍ਹਾਂ ਦੀ ਮਿਹਨਤ, ਯੋਗਤਾ ਅਤੇ ਲੀਡਰਸ਼ਿਪ ਸਮਰੱਥਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਰਾਸ਼ਟਰੀ ਪੱਧਰ ਦੇ ਮੌਕੇ ਵਿਦਿਆਰਥੀਆਂ ਨੂੰ ਨਵੀਨਤਾ, ਉੱਦਮਤਾ ਅਤੇ ਉੱਭਰਦੀਆਂ ਤਕਨਾਲੋਜੀਆਂ ਨਾਲ ਜੋੜਦੇ ਹਨ ਅਤੇ ਸੰਸਥਾ ਵਿਦਿਆਰਥੀਆਂ ਨੂੰ ਅਜਿਹੇ ਮੰਚ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ।

Leave a Reply

Your email address will not be published. Required fields are marked *