Breaking News
Dashmesh GS Electricals Smart Media Insurance Point Tav Prasad

ਵਿਧਾਇਕ ਕੁਲਵੰਤ ਸਿੰਘ ਵਲੋਂ 3 ਬੱਸਾਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

ਸ਼ਰਧਾਲੂਆਂ ਵੱਲੋਂ ਸੰਗਤ ਦੇ ਰੂਪ ਵਿੱਚ ਯਾਤਰਾ ਕਰਦੀ ਹੈ ਭਾਈਚਾਰਕ ਸਾਂਝ ਦਾ ਦਾਇਰਾ ਹੋਰ ਵੱਡਾ : ਕੁਲਵੰਤ ਸਿੰਘ

ਮੋਹਾਲੀ, 20 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ- ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਸ਼ਰਧਾਲੂਆਂ ਦੀਆਂ 3 ਬੱਸਾਂ ਰਵਾਨਾ ਕੀਤੀਆਂ ਗਈਆਂ।

ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਸੈਕਟਰ- 114- ਆਂਸਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਜਦੋਂ ਸ਼ਰਧਾਲੂ ਇਕੱਠਿਆਂ ਤਿੰਨ ਦਿਨ ਸੰਗਤ ਦੇ ਰੂਪ ਵਿੱਚ ਯਾਤਰਾ ਤੇ ਜਾਂਦੇ ਹਨ, ਤਾਂ ਇਹਨਾਂ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਦਾ ਦਾਇਰਾ ਹੋਰ ਵਡੇਰਾ ਹੁੰਦਾ ਹੈ। ਇਸ ਸਮਾਜਿਕ ਸਾਂਝ ਦੇ ਚੱਲਦਿਆਂ ਸਮੁੱਚਾ ਚੌਗਿਰਦਾ ਰੁਸ਼ਨਾ ਉੱਠਦਾ ਹੈ, ਜੋ ਕਿ ਇੱਕ ਉਸਾਰੂ ਸਮਾਜ ਦੀ ਸਿਰਜਣਾ ਵਿੱਚ ਬਿਹਤਰ ਭੂਮਿਕਾ ਨਿਭਾਉਂਦਾ ਹੈ।

ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ- ਬੰਦ ਹੋਣ ਦੀ ਤਾਂ ਗੱਲ ਹੀ ਛੱਡੋ, ਪਹਿਲਾਂ ਇਸ ਯਾਤਰਾ ਦੇ ਤਹਿਤ ਸਿਰਫ ਇੱਕ ਬੱਸ ਜਾਂਦੀ ਸੀ , ਫਿਰ 2 ਬੱਸਾਂ ਰਵਾਨਾ ਕੀਤੀਆਂ ਜਾਣ ਲੱਗੀਆਂ, ਅਤੇ ਹੁਣ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਵੀ ਤਿੰਨ ਬੱਸਾਂ ਰੋਜ਼ਾਨਾ ਇਸ ਯਾਤਰਾ ਦੇ ਲਈ ਰਵਾਨਾ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਾਟੂਸ਼ਾਮ, ਬਾਲਾਸਰ ਅਤੇ ਹਰਿਦੁਆਰ ਧਾਰਮਿਕ ਯਾਤਰਾ ਦੇ ਲਈ 3 ਹੋਰ ਬੱਸਾਂ ਸਮੇਤ ਕੁੱਲ 6 ਬੱਸਾਂ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਰਵਾਨਾ ਹੋਇਆ ਕਰਨਗੀਆਂ, ਅੱਜ ਇੱਕ ਬਸ ਸੈਕਟਰ -114 ਤੋਂ, ਜਦਕਿ ਦੂਸਰੀ ਬਸ ਸੈਕਟਰ- 69 ਤੋਂ, ਇਸੇ ਤਰ੍ਹਾਂ ਤੀਜੀ ਬੱਸ ਪਿੰਡ ਨਡਿਆਲੀ ਤੋਂ ਰਵਾਨਾ ਹੋਈ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿੱਥੇ ਪਹਿਲਾਂ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕੀਤਾ ਜਾ ਚੁੱਕਾ ਹੈ, ਉੱਥੇ ਨਾਲ ਹੀ ਮਹਿਲਾਵਾਂ ਦੇ ਖਾਤੇ ਵਿੱਚ 1000 ਅਤੇ 1500 ਮਹੀਨਾ ਦੇਣ ਦੀ ਸਕੀਮ ਨੂੰ ਵੀ ਅਮਲੀ ਜਾਮਾ ਪਹਿਨਾਇਆ ਜਾ ਚੁੱਕਾ ਹੈ, ਅਤੇ ਹੌਲੀ- ਹੌਲੀ ਰਜਿਸਟਰੇਸ਼ਨ ਤੋਂ ਬਾਅਦ ਸਭਨਾ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ। ਉਸੇ ਤਰ੍ਹਾਂ ਹੁਣ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਨਾਲ ਸੀਨੀਅਰ ਸਿਟੀਜਨਸ ਦੀ ਸ਼ਰਧਾ ਅਤੇ ਆਸਥਾ ਨੂੰ ਬੂਰ ਪੈ ਰਿਹਾ ਹੈ, ਜੋ ਕਿ ਸਾਡੇ ਲਈ ਬੇਹਦ ਸਕੂਨ ਅਤੇ ਤਸੱਲੀ ਭਰੀ ਗੱਲ ਹੈ।

ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਪੰਜਾਬ ਦੀ ਬੇਹਤਰੀ ਅਤੇ ਵਿਕਾਸ ਦੇ ਲਈ ਸੋਚਣ ਦਾ ਜਰਾ ਜਿੰਨਾ ਵੀ ਸਮਾਂ ਨਹੀਂ ਹੈ, ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰ ਰੋਜ਼ ਲੋਕਾਂ ਦੇ ਵਿੱਚ ਜਾ ਕੇ, ਲੋਕਾਂ ਦੀ ਗੱਲ ਸੁਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਾਂ ਰਹਿੰਦਿਆਂ, ਜਿੱਥੇ ਹੱਲ ਕਰ ਰਹੇ ਹਨ, ਉਥੇ ਵਿਕਾਸਮੁਖੀ ਕੰਮਾਂ ਨੂੰ ਵੀ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਪੰਜਾਬ ਭਰ ਵਿੱਚ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਅਤੇ ਲੋਕਾਂ ਤੋਂ ਵਿਚਾਰ ਜਾਨਣ ਦੇ ਲਈ ਰੱਖੇ ਗਏ- ਲੋਕ ਮਿਲਣੀ ਪ੍ਰੋਗਰਾਮ – ਦੇ ਤਹਿਤ ਲੋਕੀ ਬਿਨਾਂ ਕਿਸੇ ਬੁਲਾਵੇ ਦੇ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋ ਰਹੇ ਹਨ ਅਤੇ ਆਪੋ-ਆਪਣੇ ਵਿਚਾਰ ਪੂਰੀ ਖੁੱਲ-ਦਿਲੀ ਦੇ ਨਾਲ ਸਾਂਝੇ ਕਰ ਰਹੇ ਹਨ, ਜਦਕਿ ਅਜਿਹਾ ਪਹਿਲਾਂ ਕਦੇ ਵੀ, ਕਿਸੇ ਵੀ ਸਰਕਾਰ ਦੇ ਵਿੱਚ ਸੰਭਵ ਹੀ ਨਹੀਂ ਹੋ ਸਕਿਆ।

ਇਸ ਮੌਕੇ ਫੂਲਰਾਜ ਸਿੰਘ- ਸਟੇਟ ਐਵਾਰਡੀ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ, ਡਾਕਟਰ ਕੁਲਦੀਪ ਸਿੰਘ, ਸੁਖਦੇਵ ਸਿੰਘ ਪਟਵਾਰੀ, ਕੌਂਸਲਰ ਅਰੁਣਾ ਵਸ਼ਿਸਟ, ਰਾਜੀਵ ਵਸ਼ਿਸਟ, ਸਰਪੰਚ ਦਵਿੰਦਰ ਸਿੰਘ, ਜਸਪਾਲ ਸਿੰਘ ਮਟੌਰ, ਕਰਮਜੀਤ ਸਿੰਘ ਦੁਰਾਲੀ, ਖੁਸ਼ਵੀਰ ਕੌਰ, ਮੈਡਮ ਸੁਖਵਿੰਦਰ ਕੌਰ, ਤਰਲੋਚਨ ਸਿੰਘ ਤੋਚੀ ਸਰਪੰਚ, ਇੰਦਰਜੀਤ ਸਿੰਘ ਬਰਾੜੀ, ਗੁਰਿੰਦਰਜੀਤ ਸਿੰਘ, ਸਿਮਰਨਜੀਤ ਸਿੰਘ, ਰੁਪਿੰਦਰ ਸਿੰਘ, ਸਤਵਿੰਦਰ ਸਿੰਘ ਲਾਲਾ, ਗੁਰਜੰਟ ਸਿੰਘ, ਬਲਵੀਰ ਸਿੰਘ, ਰਣਜੀਤ ਸਿੰਘ ਐਡਵੋਕੇਟ ਪ੍ਰਿਤਪਾਲ ਸਿੰਘ, ਕੁਲਦੀਪ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸੈਕਟਰ -69, ਬਲਪ੍ਰੀਤ ਸਿੰਘ ਪੱਡਾ, ਹਰਪਾਲ ਸਿੰਘ ਸੰਧੂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *