Breaking News
Smart Media Dashmesh Mohali Walk Smart Media Insurance Point Hardev Singh Ubha

ਪਹਿਲਾ ਮਾਸਟਰ ਤਾਰਾ ਸਿੰਘ ਯਾਦਗਾਰੀ ਭਾਸ਼ਨ 19 ਨੂੰ

ਚੰਡੀਗੜ੍ਹ, 17 ਮਾਰਚ, ਪੰਜਾਬੀ ਦੁਨੀਆ ਬਿਊਰੋ :

ਤਾਜ਼ਾ ਘਟਨਾਕ੍ਰਮ ਤਹਿਤ ਪੰਜਾਬ ਯੂਨੀਵਰਸਿਟੀ ਦੇ ਇੰਗਲਿਸ਼ ਐਡੀਟੋਰੀਅਮ ਵਿਚ 19 ਮਾਰਚ ਨੂੰ 11:00 ਵਜੇ ਕਰਵਾਇਆ ਜਾਣ ਵਾਲਾ ਪਹਿਲਾ ਮਾਸਟਰ ਤਾਰਾ ਸਿੰਘ ਯਾਦਗਾਰੀ ਭਾਸ਼ਨ ਕਿਸੇ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਉਲੀਕੇ ਪ੍ਰੋਗਰਾਮ ਦੌਰਾਨ ਗੁਰੂ ਨਾਨਕ ਖੋਜ ਸੰਸਥਾ, ਬਰਮਿੰਘਮ, ਇੰਗਲੈਂਡ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿਭਾਗ ਅਤੇ ਪੰਜਾਬੀ ਸਹਿਤ ਅਕਾਦਮੀ, ਲੁਧਿਆਣਾ ਦੇ ਸਹਿਯੋਗ ਨਾਲ “ਪਹਿਲਾ ਮਾਸਟਰ ਤਾਰਾ ਸਿੰਘ ਯਾਦਗਾਰੀ ਭਾਸ਼ਨ” ਇਥੋਂ ਦੇ ਸੈਕਟਰ 14 ਸਥਿਤ ਪੰਜਾਬ ਯੂਨੀਵਰਸਿਟੀ ਦੇ ਇੰਗਲਿਸ਼ ਐਡੀਟੋਰੀਅਮ ਵਿਚ 19 ਮਾਰਚ ਨੂੰ 11:00 ਵਜੇ ਕਰਵਾਇਆ ਜਾਣਾ ਸੀ।

ਖੋਜ ਸੰਸਥਾ ਦੇ ਨਿਰਦੇਸ਼ਕ ਡਾ: ਹਰਜਿੰਦਰ ਸਿੰਘ ਦਿਲਗੀਰ ਅਨੁਸਾਰ ਡਾ: ਸਾਹਿਲ ਮਿਸ਼ਰਾ ਵਿਸਥਾਰ ਪੂਰਵਕ ਭਾਸ਼ਨ ਦੇਣਗੇ। ਇਸ ਸਮਾਗਮ ਦੀ ਪ੍ਰਧਾਨਗੀ ਪੋ੍ਫੈਸਰ ਜੋਗਿੰਦਰ ਸਿੰਘ, ਸਾਬਕਾ ਮੁੱਖੀ, ਇਤਿਹਾਸ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕਰਨਗੇ ਅਤੇ ਉੱਘੇ ਇਤਿਹਾਸਕਾਰ ਡਾ: ਸ਼ੁਭਾਸ਼ ਪਰਹਾਰ ਨੂੰ ਜੀਵਨ ਭਰ ਦੀਆਂ ਉਪਲੱਬਧੀਆਂ ਕਰਕੇ ‘ਲਾਇਫ ਟਾਇਮ ਐਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਸ ਸਮਾਗਮ ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਮੌਜੂਦਾ ਸਾਂਸਦ ਮੈਂਬਰ ਸ: ਚਰਨਜੀਤ ਸਿੰਘ ਚੰਨੀ ਬਤੌਰ ਮੁੱਖ ਮਹਿਮਾਨ, ਬੀਬੀ ਕਿਰਨਜੀਤ ਕੌਰ (ਪੋਤਰੀ ਮਰਹੂਮ ਮਾਸਟਰ ਤਾਰਾ ਸਿੰਘ) ਬਤੌਰ ਵਿਸੇਸ਼ ਮਹਿਮਾਨ ਅਤੇ ਸ: ਸਿਮਰਨਜੀਤ ਸਿੰਘ ਮਾਨ, ਸਾਬਕਾ ਸਾਂਸਦ ਮੈਂਬਰ ਬਤੌਰ ਗੈਸਟ ਆਫ ਆਨਰ ਹੋਣਗੇ।

Leave a Reply

Your email address will not be published. Required fields are marked *