Breaking News
Smart Media Dashmesh Insurance Point

ਬਾਬਾ ਰਾਮਦੇਵ ਦੇ ‘ਆਯੁਰਵੈਦਿਕ ਹੁੱਕੇ’ ਦਾ ਵੀਡੀਓ ਵਾਇਰਲ

ਜੜੀ-ਬੂਟੀਆਂ ਨਾਲ ਤਿਆਰ ਹੁੱਕੇ ਦੀ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਛੇੜੀ ਨਵੀਂ ਚਰਚਾ

ਨਵੀਂ ਦਿੱਲੀ, 12 ਸਤੰਬਰ, ਪੰਜਾਬੀ ਦੁਨੀਆ ਬਿਊਰੋ :

ਯੋਗ ਗੁਰੂ ਬਾਬਾ ਰਾਮਦੇਵ ਦਾ ਕਥਿਤ ਤੌਰ ’ਤੇ ‘ਆਯੁਰਵੈਦਿਕ ਹੁੱਕਾ’ ਤਿਆਰ ਕਰਨ ਅਤੇ ਇਸ ਦੀ ਵਰਤੋਂ ਬਾਰੇ ਦੱਸਣ ਵਾਲਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਬਾਬਾ ਰਾਮਦੇਵ ਇੱਕ ਮਹਿਲਾ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਜੜੀ-ਬੂਟੀਆਂ ਤੇ ਰਵਾਇਤੀ ਸਮੱਗਰੀ ਨਾਲ ਤਿਆਰ ਕੀਤਾ ਹੁੱਕਾ ਦਿਖਾਈ ਦੇ ਰਿਹਾ ਹੈ।

ਵੈਬਸਾਈਟ ਕਾਮੇਡੀਕਲਚਰ.ਇਨ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਰਾਮਦੇਵ ਹੁੱਕੇ ਦੇ ਉੱਪਰਲੇ ਹਿੱਸੇ ਵਿੱਚ ਮੁਲੱਠੀ ਰੱਖਦੇ ਹੋਏ ਦਿਖਾਈ ਦਿੰਦੇ ਹਨ। ਉਹ ਤਿਆਰੀ ਬਾਰੇ ਕਹਿੰਦੇ ਹਨ ਕਿ ਇਸ ਵਿੱਚ ਸਾਰੀਆਂ ਜੜੀ-ਬੂਟੀਆਂ ਹਨ। ਇਸ ਤੋਂ ਬਾਅਦ ਉਹ ਹਲਦੀ, ਸਰ੍ਹੋਂ ਦੇ ਬੀਜ, ਅਜਵਾਇਨ, ਕਪੂਰ ਅਤੇ ਕਕੜਾ ਸਿੰਗੀ ਸਮੇਤ ਕਈ ਸਮੱਗਰੀਆਂ ਪਾਉਂਦੇ ਹਨ।

ਸਮੱਗਰੀ ਪਾਉਣ ਤੋਂ ਬਾਅਦ ਉਹ ਕਹਿੰਦੇ ਹਨ, “ਇਹ ਹੁੱਕਾ ਬਣ ਗਿਆ।” ਵੀਡੀਓ ਵਿੱਚ ਉਨ੍ਹਾਂ ਨੂੰ ਅੱਗ ’ਤੇ ਕਪੂਰ ਰੱਖਦੇ ਹੋਏ ਵੀ ਦਿਖਾਇਆ ਗਿਆ ਹੈ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲੋਕਾਂ ਦੀਆਂ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਈ ਯੂਜ਼ਰ ਇਸ ਨੂੰ ਹਾਸੇ-ਮਜ਼ਾਕ ਨਾਲ ਜੋੜ ਰਹੇ ਹਨ, ਜਦਕਿ ਕੁਝ ਲੋਕ ਇਸ ਅਨੋਖੇ ਪ੍ਰਯੋਗ ’ਤੇ ਹੈਰਾਨੀ ਪ੍ਰਗਟਾ ਰਹੇ ਹਨ। ਇੱਕ ਯੂਜ਼ਰ ਨੇ ਮਜ਼ਾਕੀਆ ਅੰਦਾਜ਼ ਵਿੱਚ ਇਸ ਨੂੰ ‘ਆਯੁਰਵੈਦਿਕ ਹੁੱਕਾ ਬਾਰ’ ਨਾਲ ਜੋੜਦਿਆਂ ਟਿੱਪਣੀ ਕੀਤੀ ਹੈ।

Leave a Reply

Your email address will not be published. Required fields are marked *