Breaking News
Smart Media Dashmesh Mohali Walk Smart Media Insurance Point Hardev Singh Ubha

ਡੱਡੂ ਮਾਜਰਾ ਵਿਖੇ 72ਵਾਂ ਵਿਸ਼ਾਲ ਕੁਸ਼ਤੀ ਦੰਗਲ ਸ਼ਾਨੋ-ਸ਼ੌਕਤ ਨਾਲ ਸੰਪੰਨ

‘ਝੰਡੀ ਦੀ ਕੁਸ਼ਤੀ’ ਦੇ ਫਸਵੇਂ ਮੁਕਾਬਲੇ ‘ਚ ਪਹਿਲਵਾਨ ਨਿਸ਼ਾਂਤ ਬਾਬਾ ਫਲਾਈ ਮਾਛੀਵਾੜਾ  ਨੇ ਮਾਰੀ ਬਾਜੀ

ਚੰਡੀਗੜ੍ਹ, 6 ਸਤੰਬਰ (ਮਨਜੀਤ ਸਿੰਘ ਚਾਨਾ): 

ਗੁੱਗਾ ਮੈੜੀ ਜ਼ਾਹਰ ਵੀਰ ਮੈਨੇਜਿੰਗ ਕਮੇਟੀ (ਰਜਿ:), ਪਿੰਡ ਡੱਡੂ ਮਾਜਰਾ, ਚੰਡੀਗੜ੍ਹ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ 72ਵਾਂ ਵਿਸ਼ਾਲ ਕੁਸ਼ਤੀ ਦੰਗਲ ਅੱਜ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਐਤਵਾਰ 6 ਸਤੰਬਰ 2026, ਨੂੰ ਪਿੰਡ ਦੇ ਦਰੋਣਾਚਾਰੀਆ ਖੇਡ ਸਟੇਡੀਅਮ ਵਿਖੇ ਕਰਵਾਏ ਇਸ ਕੁਸ਼ਤੀ ਦੰਗਲ ਵਿਚ ਪੰਜਾਬ ਸਮੇਤ ਵੱਖ ਵੱਖ ਰਾਜਾਂ ਤੋਂ 100 ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਚੰਡੀਗੜ੍ਹ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਪਿੰਡ ਦੀ ਨਾਮਵਰ ਸਖਸ਼ੀਅਤ ਸ. ਦਲਵਿੰਦਰ ਸਿੰਘ ਸੈਣੀ ਅਤੇ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਜੁਝਾਰ ਸਿੰਘ ਬਡਹੇੜੀ, ਸੁਖਜਿੰਦਰ ਸਿੰਘ ਕਾਲਾ ਵਾਈਸ ਚੇਅਰਮੈਨ ਸਟੇਟਰ ਕੋਆਪਰੇਟਿਵ ਬੈਂਕ ਅਤੇ ਸ. ਇੰਦਰਜੀਤ ਸਿੰਘ ਹੈਪੀ ਉਪ-ਪ੍ਰਧਾਨ, FOSWA, ਸੈਕਟਰ-40 ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਇਸ ਦੌਰਾਨ ਮੁੱਖ ਮਹਿਮਾਨ ਵਲੋਂ ਪੁੱਜੇ ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਅਤੇ ਕਿਹਾ ਕਿ ਅਸੀਂ ਕੁਸ਼ਤੀ ਰਾਹੀਂ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖ ਕੇ ਕੁਸ਼ਤੀ ਖੇਡ ਨੂੰ ਪ੍ਰਫੁੱਲਿਤ ਕਰਨ ਅਤੇ ਪਹਿਲਵਾਨਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਵੀ ਨਾਮਣਾ ਖੱਟਣ ਦੇ ਯੋਗ ਬਣਾ ਸਕਦੇ ਹਾਂ।

ਇਸ ਦੌਰਾਨ ਗੁੱਗਾ ਮੈੜੀ ਜ਼ਾਹਰ ਵੀਰ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਚੌਧਰੀ ਜੈ ਪ੍ਰਕਾਸ਼ ਅਤੇ ਮੈਂਬਰਾਨ ਸੁਭਾਸ਼ ਰਾਣਾ, ਪਿਤੰਬਰ ਰਾਣਾ ਅਤੇ ਹੇਮ ਪਾਲ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿਚ “ਝੰਡੀ ਦੀ ਕੁਸ਼ਤੀ” ਦੇ ਪਹਿਲੇ ਇਨਾਮ 1.71 ਲੱਖ ਰੁਪਏ ਲਈ ਚੋਟੀ ਦੇ ਪਹਿਲਵਾਨ ਛੋਟਾ ਸੱਦਾਮ ਹੁਸ਼ਿਆਰਪੁਰ ਅਤੇ ਨਿਸ਼ਾਂਤ ਬਾਬਾ ਫਲਾਈ ਵਿਚਕਾਰ ਫਸਵਾਂ ਮੁਕਾਬਲਾ ਹੋਇਆ ਅਤੇ ਆਖਰ ਇਹ ਮੁਕਾਬਲਾ  ਨਿਸ਼ਾਂਤ ਬਾਬਾ ਫਲਾਈ ਮਾਛੀਵਾੜਾ  ਨੇ ਜਿੱਤਿਆ ਜਦਕਿ 1.11 ਲੱਖ ਰੁ: ਦਾ ਦੂਜਾ ਕੁਸ਼ਤੀ ਮੁਕਾਬਲਾ ਨਰਿੰਦਰ ਝੰਜੇੜੀ ਨੇ ਨੀਰਜ ਰੋਹਤਕ ਨੂੰ ਹਰਾ ਕੇ ਜਿੱਤਿਆ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਹੋਰ ਅਨੇਕਾਂ ਪਹਿਲਵਾਨਾਂ ਵਿਚਕਾਰ ਫਸਵੇਂ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਕੁਸ਼ਤੀ ਪ੍ਰੇਮੀਆਂ ਨੇ ਇਸ ਕੁਸ਼ਤੀ ਦੰਗਲ ਦਾ ਖ਼ੂਬ ਆਨੰਦ ਮਾਣਿਆ।

ਇਸ ਮੌਕੇ ਕੁਸ਼ਤੀ ਦੰਗਲ ਕਮੇਟੀ ਦੇ ਸਮੂਹ ਕਮੇਟੀ ਮੈਂਬਰਾਂ ਵਿਚ ਤਰਸੇਮ ਪਾਲ ਰਾਣਾ ਸਰਪੰਚ ਡੱਡੂਮਾਜਰਾ, ਜੈਪ੍ਰਕਾਸ਼ ਲੰਬੜਦਾਰ, ਸੁਭਾਸ਼ ਰਾਣਾ, ਹੇਮ ਪਾਲ ਰਾਣਾ, ਚੌਧਰੀ ਪਤੰਬਰ, ਰੌਬਿਨ ਰਾਣਾ ਆਦਿ ਵਲੋਂ ਮੇਲੇ ਵਿਚ ਪੁੱਜੇ ਖਿਡਾਰੀਆਂ ਲਈ ਖਾਸ ਪ੍ਰਬੰਧ ਕੀਤੇ ਗਏ ਸਨ ਅਤੇ ਅਤੁੱਟ ਲੰਗਰ ਵਰਤਾਇਆ ਗਿਆ। 

Leave a Reply

Your email address will not be published. Required fields are marked *