Breaking News
Smart Media Dashmesh Insurance Point

ਸੰਘਰਸ਼ੀ ਲੋਕਾਂ ਦੇ ਕਾਫ਼ਲਿਆਂ ਨੂੰ ਲਾਠੀ-ਗੋਲੀ ਨਾਲ ਦਬਾਇਆ ਨਹੀਂ ਜਾ ਸਕਦਾ: ਆਗੂ

ਮੋਹਾਲੀ, 11 ਅਗਸਤ, ਪੰਜਾਬੀ ਦੁਨੀਆ ਬਿਊਰੋ :

ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਣ ਤੋਂ ਬਾਅਦ ਸੰਘਰਸ਼ੀ ਲੋਕਾਂ ਦੇ ਕਾਫ਼ਲਿਆਂ ਨੂੰ ਲਾਠੀ-ਗੋਲੀ ਜਾਂ ਜ਼ੋਰ-ਜ਼ਬਰਦਸਤੀ ਨਾਲ ਦਬਾਇਆ ਨਹੀਂ ਜਾ ਸਕਦਾ। ਇਹ ਪ੍ਰਗਟਾਵਾ ਹਰਨੇਕ ਸਿੰਘ ਮਾਵੀ, ਮਨਪ੍ਰੀਤ ਸਿੰਘ ਗੋਸਲਾਂ, ਗੁਰਬਿੰਦਰ ਸਿੰਘ, ਕੁਲਦੀਪ ਗਿੱਲ, ਚਰਨਜੀਤ ਸਿੰਘ ਅਤੇ ਪਾਲੀ ਗਿੱਦੜਬਾਹਾ ਸਮੇਤ ਹੋਰਨਾਂ ਆਗੂਆਂ ਨੇ ਸਾਂਝੇ ਪ੍ਰੈਸ ਨੋਟ ਰਾਹੀਂ ਕੀਤਾ।

ਆਗੂਆਂ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਪੰਜਾਬ ਵਿੱਚ ਇੱਕ ਅਜਿਹੀ ਸਿਆਸੀ ਆਵਾਜ਼ ਉੱਠੀ ਸੀ, ਜਿਸ ਨੇ ਲੋਕਾਂ ਅੰਦਰ ਬਦਲਾਅ ਅਤੇ ਬਿਹਤਰ ਭਵਿੱਖ ਦੀ ਆਸ ਜਗਾਈ। ਉਸ ਸਮੇਂ ਮੁਲਾਜ਼ਮਾਂ ਦੇ ਧਰਨਿਆਂ ਵਿੱਚ ਸ਼ਾਮਲ ਹੋ ਕੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਸਮੇਤ ਲੋਕ ਹੱਕਾਂ ਦੀ ਗੱਲ ਕੀਤੀ ਜਾਂਦੀ ਸੀ। ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਨੇ ਸੰਘਰਸ਼ ਕਰ ਰਹੇ ਮੁਲਾਜ਼ਮਾਂ ਅਤੇ ਕਾਮਿਆਂ ਨਾਲ ਸਖ਼ਤੀ ਵਾਲਾ ਰਵੱਈਆ ਅਪਣਾਇਆ।

ਉਨ੍ਹਾਂ ਕਿਹਾ ਕਿ ਪਟਿਆਲਾ ਰੋਡਵੇਜ਼ ਦੇ ਕਾਮਿਆਂ, ਬਿਜਲੀ ਬੋਰਡ ਦੇ ਲਾਈਨਮੈਨਾਂ, ਮਨਰੇਗਾ ਕਾਮਿਆਂ ਅਤੇ ਸਫਾਈ ਸੇਵਕਾਂ ਦੇ ਸੰਘਰਸ਼ਾਂ ਦੌਰਾਨ ਲਾਠੀਚਾਰਜ ਕਰਨਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ।

ਆਗੂਆਂ ਅਨੁਸਾਰ 7 ਅਗਸਤ ਨੂੰ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਦਿੱਤੀ ਚੰਡੀਗੜ੍ਹ ਕਾਲ ਦੌਰਾਨ ਵੱਡੀ ਗਿਣਤੀ ਵਿੱਚ ਸੰਘਰਸ਼ੀ ਲੋਕ ਪਹੁੰਚੇ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਦਰਸ਼ਨਕਾਰੀਆਂ ’ਤੇ ਜਲ ਤੋਪਾਂ ਦੀ ਵਰਤੋਂ ਕੀਤੀ ਗਈ, ਜਿਸ ਦੌਰਾਨ ਇੱਕ ਸੀਨੀਅਰ ਸਿਟੀਜਨ ਦੀ ਅੱਖ ’ਤੇ ਵੀ ਸੱਟ ਲੱਗੀ। ਇਸ ਦੇ ਬਾਵਜੂਦ ਸੰਘਰਸ਼ੀ ਸਾਥੀਆਂ ਨੇ ਚੜ੍ਹਦੀ ਕਲਾ ਦਾ ਪ੍ਰਗਟਾਵਾ ਕੀਤਾ।

Leave a Reply

Your email address will not be published. Required fields are marked *