Breaking News
Smart Media Dashmesh GS Electricals Smart Media Insurance Point Tav Prasad

ਚੰਡੀਗੜ੍ਹ ਓਵਰਸੀਜ਼ ਦੇ ਨਿਵੇਸ਼ਕਾਂ ਨੂੰ ਵੱਡੀ ਰਾਹਤ: NCLT ਨੇ SBP Group ਦੀ ਰੈਜ਼ੋਲੂਸ਼ਨ ਯੋਜਨਾ ਨੂੰ ਦਿੱਤੀ ਮਨਜ਼ੂਰੀ

ਮੋਹਾਲੀ/ਚੰਡੀਗੜ੍ਹ, 3 ਅਗਸਤ, ਪੰਜਾਬੀ ਦੁਨੀਆ ਬਿਊਰੋ : 

ਚੰਡੀਗੜ੍ਹ ਓਵਰਸੀਜ਼ ਪ੍ਰਾਈਵੇਟ ਲਿਮਟਿਡ (ਸੀਓਪੀਐਲ) ਦੇ ਲੰਬੇ ਸਮੇਂ ਤੋਂ ਅਟਕੇ ਹੋਏ ਫੈਸ਼ਨ ਟੈਕਨਾਲੋਜੀ ਪਾਰਕ ਪ੍ਰਾਜੈਕਟ ਦੇ ਨਿਵੇਸ਼ਕਾਂ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ। ਕਾਰਪੋਰੇਟ ਇਨਸਾਲਵੈਂਸੀ ਰੈਜ਼ੋਲੂਸ਼ਨ ਪ੍ਰਕਿਰਿਆ (ਸੀਆਈਆਰਪੀ) ਤਹਿਤ ਨੈਸ਼ਨਲ ਕੰਪਨੀ ਲਾ ਟ੍ਰਿਬਿਊਨਲ (ਐਨਸੀਐਲਟੀ) ਨੇ ਐਸਬੀਪੀ ਗਰੁੱਪ ਨਾਲ ਸੰਬੰਧਤ ਕ੍ਰੇਡੋ ਐਸੈਟਸ ਪ੍ਰਾਈਵੇਟ ਲਿਮਟਿਡ ਨੂੰ ਸਫਲ ਰੈਜ਼ੋਲੂਸ਼ਨ ਅਪਲੀਕੈਂਟ ਕਰਾਰ ਦਿੰਦਿਆਂ ਉਸਦੀ ਰੈਜ਼ੋਲੂਸ਼ਨ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਹੁਣ ਇਹ ਪ੍ਰਾਜੈਕਟ ਕ੍ਰੇਡੋ ਐਸੈਟਸ ਨੂੰ ਸੌਂਪਿਆ ਜਾਵੇਗਾ।

ਕਈ ਸਾਲਾਂ ਤੋਂ ਲਟਕਦੇ ਇਸ ਮਾਮਲੇ ਕਾਰਨ ਨਿਵੇਸ਼ਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਐਨਸੀਐਲਟੀ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਦੀ ਲੰਬੀ ਉਡੀਕ ਅਤੇ ਕਾਨੂੰਨੀ ਲੜਾਈ ਨੂੰ ਅੰਤ ਮਿਲ ਗਿਆ ਹੈ। ਮਨਜ਼ੂਰ ਕੀਤੀ ਗਈ ਰੈਜ਼ੋਲੂਸ਼ਨ ਯੋਜਨਾ ਵਿੱਚ ਨਿਵੇਸ਼ਕਾਂ ਦੀਆਂ ਲਗਭਗ ਸਾਰੀਆਂ ਜਾਇਜ਼ ਮੰਗਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਨਿਵੇਸ਼ਕਾਂ ਨੇ ਫਲੈਟਾਂ ਦਾ ਕਬਜ਼ਾ ਲੈਣਾ ਹੈ, ਉਨ੍ਹਾਂ ਨੂੰ ਪੂਰੀ ਤਰ੍ਹਾਂ ਤਿਆਰ ਫਲੈਟ ਦਿੱਤੇ ਜਾਣਗੇ। ਜਿਹੜੇ ਆਪਣੀ ਰਕਮ ਵਾਪਸ ਲੈਣਾ ਚਾਹੁੰਦੇ ਹਨ, ਉਨ੍ਹਾਂ ਲਈ ਯੋਜਨਾ ਦੇ ਨਿਯਮਾਂ ਅਨੁਸਾਰ ਰਿਫੰਡ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਬਕਾਇਆ ਜਾਇਜ਼ ਮੰਗਾਂ ਵੀ ਪੂਰੀਆਂ ਕੀਤੀਆਂ ਜਾਣਗੀਆਂ।

ਫ਼ੈਸਲੇ ਤੋਂ ਬਾਅਦ ਹੋਮ ਬਾਇਰਜ਼ ਅਤੇ ਨਿਵੇਸ਼ਕ ਐਸੋਸੀਏਸ਼ਨ ਨੇ ਇਸ ਨੂੰ ਇਨਸਾਫ਼ ਦੀ ਜਿੱਤ ਕਰਾਰ ਦਿੰਦਿਆਂ ਖੁਸ਼ੀ ਜਤਾਈ ਹੈ। ਉਮੀਦ ਹੈ ਕਿ ਪ੍ਰਾਜੈਕਟ ਦਾ ਕੰਮ ਜਲਦ ਮੁੜ ਸ਼ੁਰੂ ਹੋਵੇਗਾ ਅਤੇ ਐਸਬੀਪੀ ਗਰੁੱਪ ਦੇ ਤਜਰਬੇ ਨਾਲ ਇਸ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇਗਾ।

Leave a Reply

Your email address will not be published. Required fields are marked *