Breaking News
Smart Media Dashmesh Insurance Point

ਸੀਰੀਆ: ਕੈਫੇ ‘ਚ ਜ਼ਬਰਦਸਤ ਧਮਾਕੇ ਕਾਰਨ 5 ਲੋਕਾਂ ਦੀ ਮੌਤ, ਅਨੇਕਾਂ ਜ਼ਖ਼ਮੀ

ਦਮਿਸ਼ਕ, 2 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਵੀਰਵਾਰ ਨੂੰ ਹੋਏ ਇੱਕ ਜ਼ਬਰਦਸਤ ਧਮਾਕੇ ਵਿੱਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 10 ਤੋਂ ਵੱਧ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਅਨੁਸਾਰ, ਬੰਬ ਧਮਾਕਾ ਇੱਕ ਕੈਫੇ ਦੇ ਅੰਦਰ ਹੋਇਆ। ਸੀਰੀਆ ਦੇ ਸਰਕਾਰੀ ਟੈਲੀਵਿਜ਼ਨ ਨੇ ਕਿਹਾ ਕਿ ਧਮਾਕਾ ਦਮਿਸ਼ਕ ਵਿੱਚ ਜਸਟਿਸ ਪੈਲੇਸ ਦੇ ਨੇੜੇ ਵਕੀਲਾਂ ਦੁਆਰਾ ਅਕਸਰ ਜਾਣ ਵਾਲੇ ਇੱਕ ਕੈਫੇ ਵਿੱਚ ਹੋਇਆ।

ਸਥਾਨਕ ਮੀਡੀਆ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ, ਸੀਰੀਆ ਦੇ ਅੰਦਰੂਨੀ ਸੁਰੱਖਿਆ ਬਲਾਂ ਨੇ ਖੇਤਰ ਨੂੰ ਘੇਰ ਲਿਆ ਅਤੇ ਸੁਰੱਖਿਆ ਕਰਮਚਾਰੀਆਂ ਦੁਆਰਾ ਜਾਂਚ ਸ਼ੁਰੂ ਕਰ ਕਰ ਦਿੱਤੀ।

ਦੱਸਣਯੋਗ ਹੈ ਕਿ ਇਹ ਘਟਨਾ ਉਸੇ ਦਿਨ ਵਾਪਰੀ ਹੈ, ਜਦੋਂ ਲੇਬਨਾਨ ਅਤੇ ਸੀਰੀਆ ਆਪਸੀ ਦੁਵੱਲੇ ਸਬੰਧਾਂ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਬੇਰੂਤ ਵਿੱਚ ਇੱਕ ਸਮਝੌਤੇ ‘ਤੇ ਦਸਤਖਤ ਕਰਨ ਲਈ ਇਕੱਠੇ ਹੋਏ ਸਨ।

Leave a Reply

Your email address will not be published. Required fields are marked *