Breaking News
Smart Media Dashmesh Insurance Point

ਅਕਾਲੀ ਦਲ (ਮਹਿਲਾ ਵਿੰਗ) ਵੱਲੋਂ ਮੋਹਾਲੀ ਵਿਚ 20 ਜ਼ੋਨਾਂ ਵਿੱਚ ਜ਼ੋਨਲ ਇੰਚਾਰਜ ਨਿਯੁਕਤ 

ਘਰ-ਘਰ ਸੰਪਰਕ ਅਤੇ ਨਵੀਆਂ ਮਹਿਲਾ ਵਰਕਰਾਂ ਨੂੰ ਜੋੜਨ ’ਤੇ ਜ਼ੋਰ

ਮੋਹਾਲੀ, 3 ਅਕਤੂਬਰ, ਪੰਜਾਬੀ ਦੁਨੀਆ ਬਿਊਰੋ :

ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਸ਼ਹਿਰ ਵਿੱਚ ਮਹਿਲਾ ਵਿੰਗ ਨੂੰ ਜ਼ਮੀਨੀ ਪੱਧਰ ’ਤੇ ਹੋਰ ਸਰਗਰਮ ਕਰਨ ਲਈ ਸ਼ਹਿਰ ਨੂੰ 20 ਜ਼ੋਨਾਂ ਵਿੱਚ ਵੰਡ ਕੇ ਹਰੇਕ ਜ਼ੋਨ ਵਿੱਚ ਮਹਿਲਾ ਵਿੰਗ ਦੀ ਇੰਚਾਰਜ ਨਿਯੁਕਤ ਕੀਤੀ ਹੈ। ਨਵੀਆਂ ਨਿਯੁਕਤੀਆਂ ਮੌਕੇ ਇਲਾਕੇ ਦੀਆਂ ਮਹਿਲਾ ਆਗੂਆਂ ਅਤੇ ਪਾਰਟੀ ਵਰਕਰਾਂ ਦੀ ਮੌਜੂਦਗੀ ਵਿੱਚ ਨਿਯੁਕਤੀ ਪੱਤਰ ਵੀ ਵੰਡੇ ਗਏ।

ਇਸ ਮੌਕੇ ਬੀਬੀ ਪਰਮਜੀਤ ਕੌਰ ਲਾਡਰਾਂ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਤਵੰਤ ਕੌਰ ਜੋਹਲ ਸਮੇਤ ਹੋਰ ਮਹਿਲਾ ਆਗੂ ਅਤੇ ਪਾਰਟੀ ਵਰਕਰ ਮੌਜੂਦ ਰਹੇ। ਨਵੀਂ ਜ਼ਿੰਮੇਵਾਰੀ ਸੰਭਾਲਣ ਵਾਲੀਆਂ ਇੰਚਾਰਜਾਂ ਨੂੰ ਵਧਾਈ ਦਿੰਦਿਆਂ ਆਪਣੇ-ਆਪਣੇ ਇਲਾਕਿਆਂ ਵਿੱਚ ਮਹਿਲਾ ਵਰਕਰਾਂ ਨੂੰ ਸੰਗਠਨ ਨਾਲ ਜੋੜਨ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਕਾਇਮ ਕਰਨ ’ਤੇ ਜ਼ੋਰ ਦਿੱਤਾ ਗਿਆ।

ਪਾਰਟੀ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਜ਼ੋਨ ਨੰਬਰ 1 ਤੋਂ ਸੁਰਿੰਦਰ ਕੌਰ, 2 ਤੋਂ ਜਸਬੀਰ ਕੌਰ, 3 ਤੋਂ ਅਮਨ ਕੌਰ, 4 ਤੋਂ ਹਰਬੰਸ ਕੌਰ, 5 ਤੋਂ ਕੁਲਵਿੰਦਰ ਕੌਰ, 6 ਤੋਂ ਮਨੀਸ਼ਾ ਕੁਮਾਰੀ, 7 ਤੋਂ ਅਨੀਤਾ ਸ਼ਰਮਾ, 8 ਤੋਂ ਨਿਰਮਲਜੀਤ ਕੌਰ ਢਿੱਲੋਂ, 9 ਤੋਂ ਵਸ਼ੰਭਰਾ ਸ਼ਰਮਾ, 10 ਤੋਂ ਰਾਜ ਕੁਮਾਰੀ, 11 ਤੋਂ ਪਿੰਕੀ ਜਗਤਪੁਰਾ, 12 ਤੋਂ ਰਾਜਪ੍ਰੀਤ ਕੌਰ ਗਿੱਲ, 13 ਤੋਂ ਜਸਬੀਰ ਕੌਰ, 14 ਤੋਂ ਪਰਮਜੀਤ ਬੈਦਵਾਨ, 15 ਤੋਂ ਅਮਰਜੀਤ ਕੌਰ, 16 ਤੋਂ ਅਮਰਜੀਤ ਕੌਰ, 17 ਤੋਂ ਰਵਿੰਦਰ ਕੌਰ, 18 ਤੋਂ ਹਰਜਿੰਦਰ ਕੌਰ, 19 ਤੋਂ ਰੁਮਨ ਬੈਦਵਾਨ ਅਤੇ 20 ਤੋਂ ਪੂਨਮ ਨੂੰ ਜ਼ੋਨਲ ਇੰਚਾਰਜ ਬਣਾਇਆ ਗਿਆ ਹੈ।

ਪਾਰਟੀ ਆਗੂਆਂ ਮੁਤਾਬਕ ਇਨ੍ਹਾਂ ਇੰਚਾਰਜਾਂ ਦੀ ਮੁੱਖ ਜ਼ਿੰਮੇਵਾਰੀ ਆਪਣੇ ਖੇਤਰਾਂ ਵਿੱਚ ਮਹਿਲਾ ਵਿੰਗ ਦੀਆਂ ਗਤੀਵਿਧੀਆਂ ਨੂੰ ਸਰਗਰਮ ਕਰਨਾ, ਨਵੀਆਂ ਮਹਿਲਾ ਵਰਕਰਾਂ ਨੂੰ ਸੰਗਠਨ ਨਾਲ ਜੋੜਨਾ, ਘਰ-ਘਰ ਸੰਪਰਕ ਬਣਾਉਣਾ ਅਤੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਪਾਰਟੀ ਪੱਧਰ ’ਤੇ ਉਠਾਉਣਾ ਹੋਵੇਗੀ।

ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ’ਤੇ ਵਰਕਰਾਂ ਦੀ ਸਰਗਰਮੀ ਵਧਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 20 ਜ਼ੋਨਾਂ ਵਿੱਚ ਮਹਿਲਾ ਵਿੰਗ ਦੀਆਂ ਇੰਚਾਰਜਾਂ ਦੀ ਨਿਯੁਕਤੀ ਨਾਲ ਹਰ ਇਲਾਕੇ ਵਿੱਚ ਸੰਗਠਨਾਤਮਕ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

Leave a Reply

Your email address will not be published. Required fields are marked *