Breaking News
Smart Media Insurance Point

8ਵੇਂ ਅੰਤਰਰਾਸ਼ਟਰੀ ਐਚ.ਕੇ.ਐਲ. ਸੰਮੇਲਨ ਦਾ ਸ਼ਾਨਦਾਰ ਆਗਾਜ਼

116 ਦੇਸ਼ਾਂ ਤੱਕ ਗੂੰਜਿਆ ਨਿਮਰਤਾ, ਕਰੁਣਾ ਅਤੇ ਪਿਆਰ ਦਾ ਸੰਦੇਸ਼

ਚੰਡੀਗੜ੍ਹ, 17 ਨਵੰਬਰ, ਪੰਜਾਬੀ ਦੁਨੀਆ ਬਿਊਰੋ:

ਬੁਲੰਦਪੁਰੀ ਸਾਹਿਬ ਵਿਖੇ 8ਵੇਂ ਅੰਤਰਰਾਸ਼ਟਰੀ ਐਚ.ਕੇ.ਐਲ. ਗਲੋਬਲ ਮੂਵਮੈਂਟ ਸੰਮੇਲਨ ਦਾ ਸ਼ਾਨਦਾਰ ਆਗਾਜ਼ 116 ਦੇਸ਼ਾਂ ਦੇ ਝੰਡੇ ਲਹਿਰਾਉਣ ਦੀ ਵਿਸ਼ੇਸ਼ ਰਸਮ ਨਾਲ ਹੋਇਆ। ਮਹਿਜ਼ ਦੋ ਸਾਲਾਂ ਵਿੱਚ 116 ਦੇਸ਼ਾਂ ਤੱਕ ਆਪਣੀ ਪਹੁੰਚ ਬਣਾਉਣ ਵਾਲੇ ਇਸ ਅੰਦੋਲਨ ਦੇ ਸੰਮੇਲਨ ਵਿੱਚ 51 ਦੇਸ਼ਾਂ ਦੇ ਵਿਦਵਾਨਾਂ, ਬੁਲਾਰਿਆਂ ਅਤੇ ਪ੍ਰਤੀਨਿਧੀਆਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਪੰਜਾਬ ਦੇ ਮਾਣਯੋਗ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਨੇ ਐਚ.ਕੇ.ਐਲ. ਗਲੋਬਲ ਮੂਵਮੈਂਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੁਨੀਆ ਈਰਖਾ, ਨਫ਼ਰਤ ਅਤੇ ਆਪਸੀ ਟਕਰਾਅ ਨਾਲ ਘਿਰੀ ਹੋਈ ਹੈ। ਅਜਿਹੇ ਸਮੇਂ ਵਿੱਚ ਨਿਮਰਤਾ, ਕਰੁਣਾ ਅਤੇ ਪਿਆਰ ਦਾ ਸੰਦੇਸ਼ ਪੂਰੇ ਵਿਸ਼ਵ ਦੀ ਲੋੜ ਹੈ। ਭਾਰਤ ਦੀ ਧਰਤੀ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਵੱਖ-ਵੱਖ ਦੇਸ਼ਾਂ ਤੋਂ ਆਏ ਮਹਿਮਾਨਾਂ ਦਾ ਸਵਾਗਤ ਵੀ ਕੀਤਾ।

ਰਾਜਪਾਲ ਨੇ ਕਿਹਾ ਕਿ ਸੰਤ ਬਾਬਾ ਬਲਦੇਵ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਿਹਾ ਇਹ ਅੰਦੋਲਨ ਮਨੁੱਖਤਾ ਨੂੰ ਪਿਆਰ ਅਤੇ ਸਦਭਾਵਨਾ ਦਾ ਰਾਹ ਦਿਖਾ ਰਿਹਾ ਹੈ।

ਅੰਦੋਲਨ ਦੇ ਸੰਸਥਾਪਕ ਸੰਤ ਬਾਬਾ ਬਲਦੇਵ ਸਿੰਘ ਜੀ ਨੇ ਕਿਹਾ ਕਿ ਮੈਡੀਟੇਸ਼ਨ ਰਾਹੀਂ ਮਨੁੱਖ ਆਪਣੇ ਅੰਦਰ ਅਧਿਆਤਮਿਕ ਗੁਣਾਂ ਨੂੰ ਜਗਾ ਸਕਦਾ ਹੈ। ਇਨ੍ਹਾਂ ਗੁਣਾਂ ਨਾਲ ਆਪਣੇ ਆਪ, ਪਰਿਵਾਰ ਅਤੇ ਸਮੁੱਚੇ ਸੰਸਾਰ ਨੂੰ ਸੁੰਦਰ ਬਣਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *