Breaking News
Smart Media Dashmesh Insurance Point

ਵੇਵ ਐਸਟੇਟ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਦਰ ਨਿਰਮਾਣ ਦੀ ਮੰਗ ਪੂਰੀ, ਭੂਮੀ ਪੂਜਨ ਸੰਪੰਨ

ਮੋਹਾਲੀ, 11 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਅੱਜ ਵੇਵ ਅਸਟੇਟ ਵਿਖੇ ਸਨਾਤਨ ਧਰਮ ਸਭਾ ਵੱਲੋਂ ਮੰਦਰ ਨਿਰਮਾਣ ਲਈ ਭੂਮੀ ਪੂਜਨ ਦਾ ਪਵਿੱਤਰ ਸਮਾਗਮ ਸ਼ਰਧਾ ਅਤੇ ਧਾਰਮਿਕ ਰਸਮਾਂ ਨਾਲ ਸੰਪੰਨ ਹੋਇਆ। ਇਸ ਮੌਕੇ ‘ਤੇ ਭਾਜਪਾ ਪੰਜਾਬ ਦੇ ਸਟੇਟ ਪ੍ਰੈਸ ਸਕੱਤਰ ਹਰਦੇਵ ਸਿੰਘ ਉੱਭਾ ਅਤੇ ਵਾਰਡ ਨੰਬਰ 41 ਦੀ ਕੌਂਸਲਰ (ਐਮ.ਸੀ.) ਗੁਰਪ੍ਰੀਤ ਕੌਰ ਉੱਭਾ ਨੇ ਸ਼ਮੂਲੀਅਤ ਕਰਦਿਆਂ ਸਮੂਹ ਵੇਵ ਅਸਟੇਟ ਨਿਵਾਸੀਆਂ ਅਤੇ ਸਨਾਤਨ ਧਰਮ ਸਭਾ ਨੂੰ ਦਿਲੋਂ ਵਧਾਈ ਦਿੱਤੀ।

ਹਰਦੇਵ ਸਿੰਘ ਉੱਭਾ ਅਤੇ ਐਮ.ਸੀ. ਗੁਰਪ੍ਰੀਤ ਕੌਰ ਉੱਭਾ ਨੇ ਕਿਹਾ ਕਿ ਵੇਵ ਅਸਟੇਟ ਦੇ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਇਲਾਕੇ ਵਿੱਚ ਇੱਕ ਭਵਿਆ ਮੰਦਰ ਦਾ ਨਿਰਮਾਣ ਹੋਵੇ। ਅੱਜ ਭੂਮੀ ਪੂਜਨ ਨਾਲ ਇਸ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਇਤਿਹਾਸਕ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਕੇਵਲ ਮੰਦਰ ਦਾ ਨਿਰਮਾਣ ਨਹੀਂ, ਸਗੋਂ ਸਮਾਜਿਕ ਅਤੇ ਸੱਭਿਆਚਾਰਕ ਏਕਤਾ ਦਾ ਵੀ ਪ੍ਰਤੀਕ ਹੈ।

ਉਨ੍ਹਾਂ ਕਿਹਾ ਕਿ ਮੰਦਰ ਆਸਥਾ, ਸੇਵਾ, ਸੱਭਿਆਚਾਰ ਅਤੇ ਮਨੁੱਖੀ ਕਦਰਾਂ-ਕੀਮਤਾਂ ਦਾ ਕੇਂਦਰ ਹੁੰਦੇ ਹਨ। ਅਜਿਹੇ ਧਾਰਮਿਕ ਸਥਾਨ ਸਮਾਜ ਨੂੰ ਆਪਸੀ ਭਾਈਚਾਰੇ ਅਤੇ ਸਦਭਾਵਨਾ ਦੇ ਸੂਤਰ ਵਿੱਚ ਜੋੜਨ ਦਾ ਮਹੱਤਵਪੂਰਨ ਕੰਮ ਕਰਦੇ ਹਨ।ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਮੰਦਰ ਦਾ ਨਿਰਮਾਣ ਕਾਰਜ ਜਲਦ ਤੋਂ ਜਲਦ ਸੰਪੂਰਨ ਹੋਵੇ ਅਤੇ ਇਹ ਪਵਿੱਤਰ ਧਾਮ ਸਮੂਹ ਵੇਵ ਅਸਟੇਟ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਲਈ ਆਸਥਾ ਅਤੇ ਸੇਵਾ ਦਾ ਕੇਂਦਰ ਬਣੇ।

ਇਸ ਮੌਕੇ ‘ਤੇ ਸਨਾਤਨ ਧਰਮ ਸਭਾ ਦੇ ਅਹੁਦੇਦਾਰ, ਸਮਾਜ ਸੇਵੀ ਅਤੇ ਵੱਡੀ ਗਿਣਤੀ ਵਿੱਚ ਵੇਵ ਅਸਟੇਟ ਦੇ ਨਿਵਾਸੀ ਮੌਜੂਦ ਸਨ।

Leave a Reply

Your email address will not be published. Required fields are marked *