Breaking News
Smart Media Dashmesh Mohali Walk Smart Media Insurance Point Hardev Singh Ubha

ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ “ਕਵੀ ਦਰਬਾਰ” 27 ਨੂੰ

ਐਸ.ਏ.ਐਸ. ਨਗਰ, 26 ਨਵੰਬਰ, ਅਮਨਦੀਪ ਸਿੰਘ :

ਸਾਂਝੀ ਅਦਬੀ ਮਹਿਫ਼ਿਲ, ਪੰਜਾਬ ਅਤੇ “ਸ਼ਬਦ ਵਰਤਾਰਾ” ਸਾਹਿਤ ਸਭਾ ਮਨੌਲੀ ਵਲੋਂ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ “ਕਵੀ ਦਰਬਾਰ” 27 ਨਵੰਬਰ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਕਰਵਾਇਆ ਜਾ ਰਿਹਾਂ ਹੈ।

ਕਵੀ ਦਰਬਾਰ ਦਾ ਪੋਸਟਰ ਰਿਲੀਜ਼ ਕਰਨ ਸਮੇਂ ਭਾਈ ਹਰਜਿੰਦਰ ਸਿੰਘ ਪ੍ਰਧਾਨ, ਗੁਰੂਦਵਾਰਾ ਸਿੰਘ ਸ਼ਹੀਦਾਂ, ਜਸਵਿੰਦਰ ਪਾਲ ( ਜੇ ਪਾਲ) ਚੱਠਾ ਗ੍ਰੇਵਾਲ, ਪ੍ਰਧਾਨ ਸਾਂਝੀ ਅਦਬੀ ਮਹਿਫ਼ਿਲ, ਹਰਿੰਦਰ ਹਰ, ਪ੍ਰਧਾਨ , ਸ਼ਬਦ ਵਰਤਾਰਾ ਸਾਹਿਤ ਸਭਾ, ਗੁਰਨਾਮ ਸਿੰਘ ਬਿੰਦਰਾ, ਚੇਅਰਮੈਨ, ਸਿੱਖ ਸੇਵਕ ਪੀਪਲ ਮੰਚ ਨੇ ਦੱਸਿਆ ਕਿ ਦੁਪਹਿਰ 1ਵਜੇ ਆਰੰਭ ਹੋਣ ਵਾਲੇ ਕਵੀ ਦਰਬਾਰ ਵਿੱਚ ਰਾਸ਼ਟਰੀ ਤੇ ਅੰਤਰਾਸ਼ਟਰੀ ਕਵੀ ਭਾਗ ਲੈਣਗੇ।

ਪੰਜਾਬੀ ਸਾਹਿਤ ਵਿੱਚ ਵਡਮੁੱਲੇ ਯੋਗਦਾਨ ਲਈ ਉੱਘੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

Leave a Reply

Your email address will not be published. Required fields are marked *