Breaking News
Smart Media Insurance Point

ਲਾਇਨਜ਼ ਕਲੱਬ ਮੋਹਾਲੀ, ਦਿਸ਼ਾ ਤੇ ਲਿਊ ਨੇ ਸੈਂਟ ਲੂਇਸ ਪਬਲਿਕ ਸਕੂਲ ਵਿਖੇ ਲਗਾਇਆ ਮੁਫ਼ਤ ਅੱਖਾਂ ਦਾ ਜਾਂਚ ਕੈਂਪ

270 ਸਕੂਲੀ ਬੱਚਿਆਂ ਦੀਆਂ ਅੱਖਾਂ ਦੀ ਕੀਤੀ ਜਾਂਚ, 30 ਨੂੰ ਅਗਲੇਰੀ ਜਾਂਚ ਲਈ ਹਸਪਤਾਲ ਬੁਲਾਇਆ

ਮੋਹਾਲੀ, 20 ਨਵੰਬਰ, ਪੰਜਾਬੀ ਦੁਨੀਆ ਬਿਊਰੋ :

ਬੱਚਿਆਂ ਦੀਆਂ ਅੱਖਾਂ ਦੀ ਸਿਹਤ ਅਤੇ ਰੌਸ਼ਨ ਭਵਿੱਖ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ, ਲਾਇਨਜ਼ ਕਲੱਬ ਮੋਹਾਲੀ ਦਿਸ਼ਾ ਅਤੇ ਲਿਓ ਕਲੱਬ ਮੋਹਾਲੀ ਸਮਾਇਲਿੰਗ ਵੱਲੋਂ ਨੀਰਜ ਫਾਊਂਡੇਸ਼ਨ ਫੈਮਿਲੀ ਟਰੱਸਟ (ਯੂ.ਕੇ.) ਦੇ ਸਹਿਯੋਗ ਨਾਲ ਸੈਂਟ ਲੂਇਸ ਪਬਲਿਕ ਸਕੂਲ, ਸੋਹਾਣਾ ਵਿਖੇ ਮੁਫ਼ਤ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ। ਇਸ ਉਪਰਾਲੇ ਵਿੱਚ ਉਮਾ ਸ਼ਰਮਾ ਅਤੇ ਵੀਨਸ ਮਾਨ ਨੇ ਵਿਸ਼ੇਸ਼ ਸਹਿਯੋਗ ਦਿੱਤਾ।

ਜੇ.ਪੀ. ਆਈ ਹਸਪਤਾਲ (ਅਗਰਵਾਲ ਟਰੱਸਟ), ਫੇਜ਼-7, ਮੋਹਾਲੀ ਦੇ ਇੰਚਾਰਜ ਡਾ. ਜੇ.ਪੀ. ਸਿੰਘ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਦੀ ਟੀਮ ਨੇ ਕੈਂਪ ਦੌਰਾਨ ਕਰੀਬ 270 ਸਕੂਲੀ ਬੱਚਿਆਂ ਅਤੇ ਸਟਾਫ਼ ਮੈਂਬਰਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਜਾਂਚ ਦੌਰਾਨ ਲਗਭਗ 30 ਬੱਚਿਆਂ ਵਿੱਚ ਅਗਲੇਰੀ ਜਾਂਚ ਦੀ ਲੋੜ ਮਹਿਸੂਸ ਹੋਣ ’ਤੇ ਉਨ੍ਹਾਂ ਨੂੰ ਹਸਪਤਾਲ ਬੁਲਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਜਾਂਚ ਮੁਫ਼ਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਲੋੜਵੰਦ ਬੱਚਿਆਂ ਨੂੰ ਟਰੱਸਟ ਅਤੇ ਕਲੱਬ ਵੱਲੋਂ ਮੁਫ਼ਤ ਐਨਕਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।

ਇਸ ਮੌਕੇ ਰੀਜਨ ਚੇਅਰਪਰਸਨ ਐਮ.ਜੇ.ਐੱਫ. ਲਾਇਨ ਅਮਨਦੀਪ ਸਿੰਘ ਗੁਲਾਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਹਿਰ ਡਾਕਟਰਾਂ ਦੇ ਤਜਰਬੇ ਦਾ ਲਾਭ ਬੱਚਿਆਂ ਤੱਕ ਪਹੁੰਚਾਉਣਾ ਇਸ ਉਪਰਾਲੇ ਦਾ ਮੁੱਖ ਮਕਸਦ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਕਰੀਬ 350 ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ, ਜੋ ਜ਼ਿਆਦਾਤਰ ਪੇਂਡੂ ਖੇਤਰਾਂ ਅਤੇ ਲੋੜਵੰਦ ਪਰਿਵਾਰਾਂ ਨਾਲ ਸਬੰਧਤ ਹਨ।

ਇਸ ਮੌਕੇ ਜੋਨ ਚੇਅਰਪਰਸਨ ਲਾਇਨ ਤੇਜਿੰਦਰ ਕੌਰ, ਲਾਇਨ ਕੇ.ਐੱਸ. ਬੇਦੀ (ਚਾਰਟਰ ਮੈਂਬਰ ਅਤੇ ਡਿਪਟੀ ਮੇਅਰ, ਮੋਹਾਲੀ), ਲਾਇਨ ਐੱਨ.ਐੱਸ. ਦਾਲਮ, ਲਾਇਨ ਜਸਵਿੰਦਰ ਸਿੰਘ, ਲਾਇਨ ਆਈ.ਡੀ. ਸਿੰਘ, ਲਾਇਨ ਹਰਜੀਤ ਦੁੱਗਲ, ਲਾਇਨ ਜੋਗਿੰਦਰ ਕੌਰ, ਲਾਇਨ ਦਿਵਪ੍ਰੀਤ ਕੌਰ ਅਤੇ ਲਿਓ ਗਗਨਦੀਪ ਸਿੰਘ ਤੇ ਲਿਓ ਇਸ਼ਾਨ ਸਿੰਘ ਹਾਜ਼ਰ ਸਨ।

ਸਕੂਲ ਦੇ ਪ੍ਰਿੰਸੀਪਲ ਰਾਜ ਕੌਸ਼ਲ ਅਤੇ ਸਟਾਫ਼ ਨੇ ਇਸ ਸਮਾਜ ਸੇਵੀ ਉਪਰਾਲੇ ਦੀ ਸ਼ਲਾਘਾ ਕਰਦਿਆਂ ਪੂਰਾ ਸਹਿਯੋਗ ਦਿੱਤਾ। ਅੰਤ ਵਿੱਚ ਲਾਇਨ ਜਸਵਿੰਦਰ ਸਿੰਘ ਨੇ ਸਮੂਹ ਕਲੱਬ ਮੈਂਬਰਾਂ, ਹਸਪਤਾਲ ਦੀ ਡਾਕਟਰੀ ਟੀਮ ਅਤੇ ਸਕੂਲ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।

Leave a Reply

Your email address will not be published. Required fields are marked *