Breaking News
Smart Media Insurance Point

ਆਰਬੀਯੂ ਵਿਖੇ ਔਸ਼ਧੀ ਪੌਦਿਆਂ ਦੀ ਸੰਭਾਲ ਅਤੇ ਜੈਵ ਵਿਭਿੰਨਤਾ ਬਾਰੇ ਵਰਕਸ਼ਾਪ

ਮਾਹਿਰਾਂ ਨੇ ਕੁਦਰਤੀ ਵਿਰਾਸਤ ਬਚਾਉਣ ਦਾ ਦਿੱਤਾ ਸੱਦਾ;

ਵਿਦਿਆਰਥੀਆਂ ਨੇ ਪੌਦੇ ਲਗਾਉਣ ਅਤੇ ਸੀਡ ਬਾਲ ਬਣਾਉਣ ਦੀਆਂ ਗਤੀਵਿਧੀਆਂ ’ਚ ਲਿਆ ਹਿੱਸਾ

ਮੋਹਾਲੀ, 20 ਨਵੰਬਰ, ਪੰਜਾਬੀ ਦੁਨੀਆ ਬਿਊਰੋ :

ਰਿਆਤ ਬਾਹਰਾ ਯੂਨੀਵਰਸਿਟੀ (ਆਰਬੀਯੂ) ਵਿਖੇ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਵੱਲੋਂ ਯੂਨੀਵਰਸਿਟੀ ਦੇ ਸਹਿਯੋਗ ਨਾਲ ਅਤੇ ਆਯੂਸ਼ ਮੰਤਰਾਲੇ ਦੇ ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ ਦੀ ਸਪਾਂਸਰਸ਼ਿਪ ਹੇਠ ‘ਔਸ਼ਧੀ ਪੌਦਿਆਂ ਦਾ ਪ੍ਰਚਾਰ ਅਤੇ ਜਾਗਰੂਕਤਾ’ ਵਿਸ਼ੇ ’ਤੇ ਖੇਤਰੀ ਵਰਕਸ਼ਾਪ ਕਰਵਾਈ ਗਈ। ਇਸ ਦਾ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਔਸ਼ਧੀ ਪੌਦਿਆਂ ਦੀ ਮਹੱਤਤਾ, ਸਵਦੇਸ਼ੀ ਬਨਸਪਤੀ, ਜੈਵ ਵਿਭਿੰਨਤਾ ਦੀ ਸੰਭਾਲ ਅਤੇ ਟਿਕਾਊ ਖੇਤੀ ਬਾਰੇ ਜਾਗਰੂਕ ਕਰਨਾ ਸੀ।

ਵਰਕਸ਼ਾਪ ਵਿੱਚ ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ ਦੇ ਡਾਇਰੈਕਟਰ ਟੈਕਨੀਕਲ-ਕਮ-ਡਿਪਟੀ ਚੀਫ਼ ਐਗਜ਼ੀਕਿਊਟਿਵ ਅਫ਼ਸਰ ਡਾ. ਅਬਦੁਲ ਕਯੂਮ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਇਗਨੂ ਦੀ ਖੇਤਰੀ ਨਿਰਦੇਸ਼ਕ ਮੰਜੂ ਗੋਇਲ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਸਮਾਗਮ ਦੀ ਸ਼ੁਰੂਆਤ ਦੀਪ ਜਗਾਉਣ ਅਤੇ ਸਰਸਵਤੀ ਵੰਦਨਾ ਨਾਲ ਹੋਈ। ਐਂਟਰਪ੍ਰਨਿਓਰਸ਼ਿਪ ਐਂਡ ਸਟਾਰਟਅੱਪ ਸਪੋਰਟ ਸੈੱਲ ਦੀ ਗਰੁੱਪ ਡਾਇਰੈਕਟਰ ਡਾ. ਸਿੰਮੀ ਪ੍ਰਕਾਸ਼ ਨੇ ਸਵਾਗਤੀ ਭਾਸ਼ਣ ਦਿੱਤਾ।

ਯੂਨੀਵਰਸਿਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ, ਵਾਈਸ ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਅਤੇ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਦੇ ਸੀਈਓ ਸਮਰਥ ਸ਼ਰਮਾ ਨੇ ਸੰਬੋਧਨ ਕਰਦਿਆਂ ਔਸ਼ਧੀ ਪੌਦਿਆਂ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਅਤੇ ਵਾਤਾਵਰਣ ਸੁਰੱਖਿਆ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ।

ਇਸ ਮੌਕੇ ਡੀਏਵੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਡਾ. ਰਾਹੁਲ ਕੁਮਾਰ ਨੇ ਸਰੋਤ ਬੁਲਾਰੇ ਵਜੋਂ ਔਸ਼ਧੀ ਪੌਦਿਆਂ ਦੇ ਵਾਤਾਵਰਣਕ ਮਹੱਤਵ, ਰਵਾਇਤੀ ਵਰਤੋਂ ਅਤੇ ਇਲਾਜ ਸਬੰਧੀ ਸੰਭਾਵਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਵਰਕਸ਼ਾਪ ਦਾ ਖ਼ਾਸ ਆਕਰਸ਼ਣ ਯੂਨੀਵਰਸਿਟੀ ਦੇ ਹਰਬਲ ਗਾਰਡਨ ਵਿੱਚ ਪੰਜ ਔਸ਼ਧੀ ਪੌਦਿਆਂ ਦੇ ਬੂਟੇ ਲਗਾਉਣਾ ਰਿਹਾ। ਵਿਦਿਆਰਥੀਆਂ ਨੇ ਸੀਡ ਬਾਲ (ਬੀਜ ਗੋਲੀਆਂ) ਤਿਆਰ ਕਰਨ ਦੀਆਂ ਵਿਹਾਰਕ ਗਤੀਵਿਧੀਆਂ ਵਿੱਚ ਵੀ ਉਤਸ਼ਾਹ ਨਾਲ ਹਿੱਸਾ ਲਿਆ। ਸਮਰਥ ਸ਼ਰਮਾ ਅਤੇ ਦੀਪਿਕਾ ਸ਼ਰਮਾ ਨੇ ਅਕਾਦਮਿਕ ਗਿਆਨ ਨੂੰ ਵਾਤਾਵਰਣਕ ਗਤੀਵਿਧੀਆਂ ਨਾਲ ਜੋੜਨ ਲਈ ਸੰਸਥਾਵਾਂ ਦੇ ਆਪਸੀ ਸਹਿਯੋਗ ਦੀ ਮਹੱਤਤਾ ਉਜਾਗਰ ਕੀਤੀ। ਅੰਤ ਵਿੱਚ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਕੁਦਰਤੀ ਵਿਰਾਸਤ ਦੀ ਸੰਭਾਲ ਦਾ ਸੰਦੇਸ਼ ਦਿੱਤਾ ਗਿਆ।

Leave a Reply

Your email address will not be published. Required fields are marked *