Breaking News
Smart Media Dashmesh Mohali Walk Smart Media Insurance Point Hardev Singh Ubha

ਸੂਬੇ ਪਾਣੀਆਂ ਦੀ ਵੰਡ ਨੂੰ ਲੈ ਕੇ ਲੜਾਈ ਲੜਨ ਦੀ ਬਜਾਏ, ਬਰਸਾਤੀ ਪਾਣੀਆਂ ਨੂੰ ਸਾਂਭਣ ਲਈ ਕਰਨ ਵਿਸ਼ੇਸ ਉਪਰਾਲੇ: ਜਨਰਲ ਵਰਗ

ਪਾਣੀਆਂ ਦੀ ਸੰਭਾਲ ਲਈ ਪਹਿਲ ਦੇ ਆਧਾਰ ‘ਤੇ ਕੇਂਦਰ ਸਰਕਾਰ ਬਣਾਵੇ ਹੋਰ ਡੈਮ

ਮੋਹਾਲੀ, 1 ਸਤੰਬਰ, ਪੰਜਾਬੀ ਦੁਨੀਆ ਬਿਊਰੋ:

ਜਨਰਲ ਵਰਗ ਦੇ ਰਾਜਨੀਤਿਕ ਵਿੰਗ ਦੇ ਆਗੂਆਂ ਜਸਵੀਰ ਸਿੰਘ ਗੜਾਂਗ, ਗੁਰਮਨਜੀਤ ਸਿੰਘ, ਜਗਦੀਸ਼ ਸਿੰਗਲਾ, ਦਿਲਬਾਗ ਸਿੰਘ, ਹਰਚੰਦ ਸਿੰਘ, ਸੁਰਿੰਦਰ ਸਿੰਘ ਬਾਸ਼ੀ, ਹਰਮਿੰਦਰ ਸਿੰਘ ਸੋਹੀ ਅਤੇ ਸੁਰਿੰਦਰਪਾਲ ਸਿੰਘ ਖੱਟੜਾ ਨੇ ਸਾਂਝੇ ਤੌਰ ਤੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਅਤੇ ਹੋਰਨਾਂ ਸੂਬਿਆਂ ਨੂੰ ਹੜ੍ਹਾਂ ਤੋਂ ਬਚਾਉਣ ਲਈ, ਸੂਬਿਆਂ ਨੂੰ ਆਪਸ ਵਿੱਚ ਲੜਨ ਦੀ ਬਜਾਏ, ਕੇਂਦਰ ਸਰਕਾਰ ਤੇ ਬਰਸਾਤੀ ਪਾਣੀਆਂ ਨੂੰ ਸਾਂਭਣ ਲਈ ਹੋਰ ਡੈਮ ਬਣਾਉਣ ਲਈ ਜ਼ੋਰ ਦੇਣਾ ਚਾਹੀਦਾ ਹੈ।

ਆਗੂਆਂ ਨੇ ਘੱਗਰ ਦਰਿਆ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇਹ ਦਰਿਆ ਇਕੱਲਾ ਹੀ ਪੰਜਾਬ ਅਤੇ ਹਰਿਆਣਾ ਨੂੰ ਸਿੰਜਾਈ ਲਈ ਲੌੜੀਂਦੇ ਪਾਣੀ ਦੀ ਪੂਰਤੀ ਕਰ ਸਕਦਾ ਹੈ ਜੇਕਰ ਇਸ ਦਰਿਆ ਤੇ ਵੱਡਾ ਡੈਮ ਬਣਾ ਕੇ ਬਰਸਾਤੀ ਪਾਣੀ ਨੂੰ ਸਾਂਭਿਆ ਜਾਵੇ। ਯਮੁਨਾ ਨਦੀ ਦੇ ਨੁਕਸਾਨ ਤੋਂ ਵੀ ਸਾਰੇ ਲੋਕ ਭਲੀ-ਭਾਂਤ ਜਾਣੂ ਹਨ। ਇਨ੍ਹਾਂ ਦਰਿਆਵਾਂ ਤੇ ਡੈਮ ਬਣਾਉਣ ਚ’ ਕੀ ਸਮੱਸਿਆ ਹੈ। ਰਾਵੀ, ਸਤਲੁਜ ਅਤੇ ਬਿਆਸ ਦਰਿਆਵਾਂ ਤੇ ਹੀ ਹੋਰ ਡੈਮ ਬਣਾਏ ਜਾ ਸਕਦੇ ਹਨ। ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿੱਚ ਉੱਚੀਆਂ ਸੜਕਾਂ ਦਾ ਜਾਲ ਵਿਛਾ ਦਿੱਤਾ ਹੈ ਜੋ ਕਿ ਸਮੇਂ ਦੀ ਲੋੜ ਵੀ ਸੀ ਪਰ ਇਨ੍ਹਾਂ ਸੜਕਾਂ ਵਿੱਚ ਪਾਣੀ ਦੀ ਨਿਕਾਸੀ ਲਈ ਉਚਿਤ ਪ੍ਰਬੰਧ ਨਹੀ ਕੀਤੇ ਗਏ, ਜਿਸ ਲਈ ਸੂਬਾ ਸਰਕਾਰਾਂ ਨੂੰ ਆਪਣੇ ਪੱਧਰ ਤੇ ਅਤੇ ਕੇਂਦਰ ਸਰਕਾਰ ਤੇ ਹੋਰ ਡੈਮ ਬਣਾਉਣ ਲਈ ਜ਼ੋਰ ਦੇਣਾ ਚਾਹੀਦਾ ਹੈ। ਕੇਂਦਰ ਸਰਕਾਰ ਲਈ ਡੈਮ ਬਣਾਉਣੇ ਕੋਈ ਵੱਡੀ ਤੇ ਔਖੀ ਗੱਲ ਵੀ ਨਹੀ ਹੈ।

ਆਗੂਆਂ ਨੇ ਕੇਂਦਰ ਦੀ ਸਰਕਾਰ ਅਤੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਪਹਿਲ ਦੇ ਆਧਾਰ ਤੇ ਇਸ ਸਬੰਧੀ ਲੌੜੀਂਦੇ ਵਿਸ਼ੇਸ ਕਦਮ ਚੁੱਕਣ ਤਾਂ ਕਿ ਲੋਕਾਈ ਦੇ ਨਾਲ-ਨਾਲ ਕਿਸਾਨੀ ਨੂੰ ਬਚਾਇਆ ਜਾ ਸਕੇ।

Leave a Reply

Your email address will not be published. Required fields are marked *