Breaking News
Smart Media Dashmesh Mohali Walk Smart Media Insurance Point Hardev Singh Ubha

ਲਾਇਨਜ਼ ਅਤੇ ਲਿਓ ਕਲੱਬ ਮੋਹਾਲੀ ਨੇ ਪ੍ਰਾਇਮਰੀ ਸਕੂਲ ਬਾਕਰਪੁਰ ਵਿਖੇ ਦੰਦਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ

ਮੋਹਾਲੀ, 15 ਮਈ, ਪੰਜਾਬੀ ਦੁਨੀਆ ਬਿਊਰੋ :

ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ (ਰਜਿ.) ਅਤੇ ਲਿਓ ਕਲੱਬ ਮੋਹਾਲੀ ਸਮਾਇਲਿੰਗ ਵੱਲੋਂ ਸਿਵਲ ਹਸਪਤਾਲ ਫੇਜ਼-6, ਮੋਹਾਲੀ ਦੇ ਸਹਿਯੋਗ ਨਾਲ ਦੰਦਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ।

ਇਹ ਕੈਂਪ ਲਾਇਨਜ਼ ਕਲੱਬ ਮੋਹਾਲੀ ਦੇ ਪ੍ਰਧਾਨ ਲਾਇਨ ਅਮਨਦੀਪ ਸਿੰਘ ਗੁਲਾਟੀ ਦੀ ਪ੍ਰਧਾਨਗੀ ਹੇਠ, ਸਰਕਾਰੀ ਹਸਪਤਾਲ ਦੇ ਐਸ.ਐਮ.ਓ. ਡਾ.ਐਚ.ਐਸ.ਚੀਮਾ ਅਤੇ ਡਾ. ਪਰਨੀਤ ਗਰੇਵਾਲ (ਡੀ.ਡੀ.ਐਚ.ਓ .) ਦੀ ਦੇਖ-ਰੇਖ ਹੇਠ ਸਰਕਾਰੀ ਪ੍ਰਾਇਮਰੀ ਸਕੂਲ, ਪਿੰਡ- ਬਾਕਰਪੁਰ, ਐਰੋਸਿਟੀ, ਮੋਹਾਲੀ ਵਿਖੇ ਲਗਾਇਆ ਗਿਆ। ਕੈਂਪ ਵਿੱਚ 215 ਦੇ ਕਰੀਬ ਬੱਚਿਆਂ ਦੇ ਦੰਦਾਂ ਦਾ ਚੈਕਅੱਪ ਕੀਤਾ ਗਿਆ। ਸਿਵਲ ਹਸਪਤਾਲ ਵੱਲੋਂ ਸਕੂਲ ਦੇ ਬੱਚਿਆਂ ਨੂੰ ਰੈਫਰਲ ਕਾਰਡ ਦਿੱਤੇ ਗਏ ਅਤੇ ਕੁੱਝ ਬੱਚਿਆਂ ਜਿਨ੍ਹਾਂ ਨੂੰ ਅਗਲੇਰੀ ਟਰੀਟਮੈਂਟ ਦੀ ਲੋੜ ਹੈ, ਉਹਨਾਂ ਨੂੰ 6 ਫੇਜ ਸਿਵਲ ਹਸਪਤਾਲ ਵਿੱਚ ਆ ਕੇ ਟਰੀਟਮੈਂਟ ਕਰਵਾਉਣ ਦੀ ਸਲਾਹ ਦਿੱਤੀ ਗਈ। ਇਸ ਕੈਂਪ ਦੌਰਾਨ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਲਾਇਨਜ਼ ਕਲੱਬ ਮੋਹਾਲੀ ਵੱਲੋਂ ਸਮਾਜ ਪ੍ਰਤੀ ਕੀਤੀਾਂ ਜਾ ਰਹੀਆਂ ਸੇਵਾਂਵਾਂ ਦੀ ਸ਼ਲਾਘਾ ਕੀਤੀ। 

ਡਾ.ਹਰਪ੍ਰੀਤ ਕੌਰ (ਜਿਲ੍ਹਾ ਨੋਡਲ ਅਫਸਰ, ਰਾਸ਼ਟਰੀ ਓਰਲ ਹੈਲਥ ਪ੍ਰੋਗਰਾਮ) ਅਤੇ ਡਾਕਟਰਾਂ ਦੀ ਅਗਵਾਈ ਹੇਠ ਸਾਰੇ ਬੱਚਿਆਂ ਨੂੰ ਬੁਰਸ਼ ਤਕਨੀਤਕਨਬਆਰੇ ਜਾਣਕਾਰੀ਼ ਦਿੱਤੀ ਗਈ।

ਇਸ ਮੌਕੇ ਡਾ. ਅਮਿਤ ਅਗਰਵਾਲ (ਸਹਾਇਕ ਪ੍ਰੋਫ਼ੈਸਰ), ਡਾ. ਅਨੂਪ੍ਰੀਤ ਕੌਰ (ਮੈਡੀਕਲ ਅਫਸਰ), ਡਾ. ਹਰਦੇਸ਼ਵਰ ਸਿੰਘ, ਡਾ. ਗੁਰਜੋਤ ਕੌਰ ਅਤੇ ਲਾਇਨਜ਼ ਕਲੱਬ ਤੇ ਲਿਓ ਕਲੱਬ ਵੱਲੋਂ ਲਾਇਨ ਅਮਿਤ ਨਰੂਲਾ (ਸਕੱਤਰ), ਲਾਇਨ ਜਸਵਿੰਦਰ ਸਿੰਘ, ਲਾਇਨ ਕੁਲਦੀਪ ਸਿੰਘ, ਲਾਇਨ ਜਤਿੰਦਰ ਬਾਂਸਲ, ਲਿੳ ਗੁਰਪ੍ਰੀਤ ਸਿੰਘ, ਲਿੳ ਆਯੂਸ਼ ਭਸੀਨ, ਲਿਓ ਹਰਦੀਪ ਸਿੰਘ, ਸਕੂਲ ਹੈੱਡ ਜਸਬੀਰ ਸਿੰਘ ਅਤੇ ਸਕੂਲ ਸਟਾਫ ਹਾਜਿਰ ਸਨ। 

Leave a Reply

Your email address will not be published. Required fields are marked *