Breaking News
Smart Media Dashmesh Mohali Walk Smart Media Insurance Point Hardev Singh Ubha

ਚਰਨਜੀਤ ਸਿੰਘ ਚੰਨੀ ਦੇ ਸੱਜਣ ਕੁਮਾਰ ਸਬੰਧੀ ਦਲੇਰੀ ਭਰੇ ਬਿਆਨ ਦੀ ਭਰਪੂਰ ਸ਼ਲਾਘਾ

ਸਰਦਾਰ ਚੰਨੀ ਨੇ ਸਿੱਖਾਂ ਦੀ ਪੀੜਾ ਨੂੰ ਸਹੀ ਬਿਆਨ ਕੀਤਾ: ਫੈਡਰੇਸ਼ਨ

ਐਸ.ਏ.ਐਸ. ਨਗਰ, 24 ਅਗਸਤ, ਪੰਜਾਬੀ ਦੁਨੀਆ ਬਿਊਰੋ:

ਜਨਰਲ ਕੈਟਾਗਿਰੀਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਅਤੇ ਬੁੱਧੀਜੀਵੀ ਵਰਗ ਨੇ ਸਾਂਝੇ ਤੌਰ ਤੇ ਪਿਛਲੇ ਦਿਨੀਂ ਸ. ਚਰਨਜੀਤ ਸਿੰਘ ਚੰਨੀ ਵੱਲੋਂ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਦਿੱਤੇ ਬਿਆਨ ਦੀ ਭਰਪੂਰ ਸ਼ਲਾਘਾ ਕੀਤੀ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਸੱਜਣ ਕੁਮਾਰ ਦਾ ਬੀਤੇ ਦਿਨੀਂ ਜੇਲ ਵਿੱਚ ਹੀ ਦੇਹਾਂਤ ਹੋ ਗਿਆ ਸੀ।

ਫੈਡਰੇਸ਼ਨ ਦੇ ਆਗੂਆਂ ਸੁਖਬੀਰ ਸਿੰਘ, ਜਸਵੀਰ ਸਿੰਘ ਗੜਾਂਗ, ਸੁਰਿੰਦਰ ਕੁਮਾਰ ਸੈਣੀ, ਰਣਜੀਤ ਸਿੰਘ ਸਿੱਧੂ, ਅਮਰਜੀਤ ਸਿੰਘ ਗੋਂਦਾਰਾ ਅਤੇ ਬੁੱਧੀਜੀਵੀ ਵਰਗ ਦੇ ਆਗੂਆਂ ਪ੍ਰੋਫੈਸਰ ਇੰਦਰਜੀਤ ਸਿੰਘ, ਪ੍ਰੋਫੈਸਰ ਰਵਿੰਦਰ ਸਿੰਘ, ਹੈੱਡਮਾਸਟਰ ਜਸਵੰਤ ਸਿੰਘ ਬਰਾੜ, ਪ੍ਰੋਫੈਸਰ ਕਮਲਦੀਪ ਸਿੰਘ, ਪ੍ਰੋਫੈਸਰ ਸੁਖਚਰਨ ਸਿੰਘ ਅਤੇ ਜਸਵੰਤ ਸਿੰਘ ਸਿੱਧੂ, ਗੁਰਜੀਤ ਸਿੰਘ ਸੇਠੀ ਅਤੇ ਕੁਲਦੀਪ ਸਿੰਘ ਬਰਾੜ ਨੇ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਬਿਆਨ ਨੂੰ ਸਹੀ ਅਤੇ ਦਲੇਰਾਣਾ ਕਦਮ ਦੱਸਿਆ ਹੈ।

ਇਹਨਾਂ ਸਾਰਿਆਂ ਨੇ ਕਿਹਾ ਹੈ ਕਿ ਸੱਜਣ ਕੁਮਾਰ 1984 ਦੇ ਸਿੱਖ ਦੰਗਿਆਂ ਦਾ ਮੁੱਖ ਦੋਸ਼ੀ ਸੀ। ਜਿਸ ਦੀ ਸ਼ਹਿ ਤੇ ਅਨੇਕਾਂ ਹੀ ਬੇਕਸੂਰ ਸਿੱਖਾਂ ਨੂੰ ਦਿੱਲੀ ਵਿੱਚ ਮਾਰ ਦਿੱਤਾ ਗਿਆ ਸੀ। ਇਹਨਾਂ ਆਗੂਆਂ ਨੇ ਕਿਹਾ ਹੈ ਕਿ ਅਜਿਹੇ ਮਾੜੇ ਲੀਡਰ ਸਿੱਖਾਂ ਅਤੇ ਹਿੰਦੂਆਂ ਵਿੱਚ ਪਾੜ ਦਾ ਮੁੱਖ ਕਾਰਨ ਰਹੇ ਹਨ। ਜਿਸ ਲਈ ਸੱਜਣ ਕੁਮਾਰ ਵਰਗੇ ਲੀਡਰ ਕਦੇ ਵੀ ਰੋਲ ਮਾਡਲ ਨਹੀਂ ਹੋ ਸਕਦੇ।

ਸ. ਚੰਨੀ ਨੇ ਬੜੀ ਦਲੇਰੀ ਨਾਲ ਸਿੱਖ ਮਾਨਸਿਕਤਾ ਦੀ ਪ੍ਰਤੀਨਿੱਧਤਾ ਕਰਦੇ ਅਤੇ ਸਿੱਖ ਪੀੜਾਂ ਨੂੰ ਸਮਝਦੇ ਹੋਏ ਬਹੁਤ ਹੀ ਸਹੀ ਬਿਆਨ ਦਿੱਤਾ ਹੈ। ਜਦੋਂਕਿ ਕਈ ਲੀਡਰ ਤਾਂ ਸਿਰਫ ਆਪਣੇ ਸਿਆਸੀ ਹਿੱਤਾਂ ਨੂੰ ਸਾਹਮਣੇ ਰੱਖਦੇ ਹੋਏ ਗੁੰਗੇ ਬਣੇ ਰਹਿੰਦੇ ਹਨ। ਜਦੋਂਕਿ ਸ. ਚੰਨੀ ਨੇ ਪਾਰਟੀ ਵਿੱਚ ਰਹਿੰਦਿਆਂ ਹੋਇਆਂ ਵੀ ਜ਼ੁਰਤ ਕਰਦੇ ਹੋਏ ਸੱਜਣ ਕਮੁਾਰ ਦੇ ਗਲਤ ਕੰਮਾਂ ਦੀ ਨਿਖੇਧੀ ਕੀਤੀ ਹੈ। ਜਿਸਦੀ ਪ੍ਰਸੰਸਾ ਕੀਤੀ ਜਾਣੀ ਬਣਦੀ ਹੈ।

Leave a Reply

Your email address will not be published. Required fields are marked *