Breaking News
Smart Media Dashmesh Insurance Point

LIC Unit-4 ਦੇ ਸੀਨੀਅਰ ਬ੍ਰਾਂਚ ਮੈਨੇਜਰ ਅਵਤਾਰ ਸਿੰਘ ਹੋਏ ਸੇਵਾਮੁਕਤ

ਆਪਣੀ 32 ਸਾਲਾਂ ਦੀ ਨੌਕਰੀ ਦੌਰਾਨ ਵੱਖ-ਵੱਖ ਅਹੁਦਿਆਂ ਉਤੇ ਸੇਵਾਵਾਂ ਨਿਭਾਈਆਂ

ਚੰਡੀਗੜ੍ਹ, 1 ਮਾਰਚ, ਪੰਜਾਬੀ ਦੁਨੀਆ ਬਿਊਰੋ :

ਸ਼ਹਿਰ ਦੇ ਸੈਕਟਰ-7 ਵਿਖੇ ਸਥਿਤ ਐਲ.ਆਈ.ਸੀ. ਦੀ ਬ੍ਰਾਂਚ ਯੂਨਿਟ-4 ਦੇ ਸੀਨੀਅਰ ਬ੍ਰਾਂਚ ਮੈਨੇਜਰ ਸ. ਅਵਤਾਰ ਸਿੰਘ ਜੀ, 28 ਫਰਵਰੀ 2025 ਨੂੰ ਸੇਵਾਮੁਕਤ ਹੋ ਗਏ ਹਨ। ਉਹਨਾਂ ਐਲ.ਆਈ.ਸੀ. ਵਿਚ ਆਪਣੇ ਕੈਰੀਅਰ ਦੀ ਸ਼ੁਰੂਆਤ 19.08.1993 ਨੂੰ ਕੀਤੀ ਅਤੇ ਆਪਣੀ 32 ਸਾਲਾਂ ਦੀ ਨੌਕਰੀ ਦੌਰਾਨ ਵੱਖ-ਵੱਖ ਅਹੁਦਿਆਂ ਉਤੇ ਬਿਹਤਰੀਨ ਸੇਵਾਵਾਂ ਨਿਭਾਉਂਦਿਆਂ ਕਾਫ਼ੀ ਨਾਮਣਾ ਖੱਟਿਆ।

ਉਹਨਾਂ ਦੀ ਸੇਵਾਮੁਕਤੀ ਮੌਕੇ ਸਮੂਹ ਯੂਨਿਟ-1 ਦੇ ਸੀਨੀਅਰ ਜਨਰਲ ਮੈਨੇਜਰ ਸ੍ਰੀ ਮਨੋਜ ਕੁਮਾਰ, ਡਿਪਟੀ ਮੈਨੇਜਰ ਸ੍ਰੀ ਕੇਵਲ ਕ੍ਰਿਸ਼ਨ, ਏਬੀਐਮ ਸ. ਹਰਦੀਪ ਸਿੰਘ, ਦਫ਼ਤਰੀ ਅਤੇ ਮਾਰਕੀਟਿੰਗ ਸਟਾਫ ਨੇ ਉਹਨਾਂ ਨੂੰ ਜ਼ਿੰਦਗੀ ਦੇ ਅਗਲੇ ਪੜਾਅ ਲਈ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ।

ਇਸ ਮੌਕੇ ਸ. ਅਵਤਾਰ ਸਿੰਘ ਜੀ ਵਲੋਂ ਸਟਾਫ, ਏਜੰਟਸ ਅਤੇ ਦੋਸਤਾਂ-ਮਿੱਤਰਾਂ ਲਈ ਇਕ ਦੁਪਹਿਰ ਦੇ ਖਾਣੇ ਦਾ ਵੀ ਆਯੋਜਨ ਕੀਤਾ ਗਿਆ, ਜਿਸ ਦੌਰਾਨ ਉਹਨਾਂ ਦੇ ਚਹੇਤਿਆਂ ਵੱਲੋਂ ਉਹਨਾਂ ਨੇ ਮਿਲਾਪੜੇ ਸੁਭਾਅ, ਜ਼ਿੰਦਾਦਿਲੀ, ਨੇਕ ਦਿਲ ਇਨਸਾਨ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਚੱਲਣ ਦੇ ਉਹਨਾਂ ਦੇ ਜਜ਼ਬੇ ਦੀ ਸਰਾਹਨਾ ਕੀਤੀ।

ਉਹਨਾਂ ਆਪਣੀ ਨੌਕਰੀ ਦੌਰਾਨ ਵੱਖ ਵੱਖ ਸ਼ਹਿਰਾਂ ਦੀਆਂ ਬ੍ਰਾਂਚਾਂ ਵਿਚ ਕੰਮ ਕੀਤਾ ਅਤੇ ਚੰਡੀਗੜ੍ਹ ਵਿਚ ਐਸ.ਓ. ਸੈਕਟਰ-37, ਜ਼ੀਰਕਪੁਰ ਬ੍ਰਾਂਚ ਅਤੇ ਯੂਨਿਟ-4 ਵਿਚ ਆਪਣੀ ਸੇਵਾਮੁਕਤੀ ਤੱਕ ਦੇ ਦਿਨ ਗੁਜ਼ਾਰੇ।

ਅਖੀਰ ਉਹਨਾਂ ਸੇਵਾਮੁਕਤੀ ‘ਤੇ ਆਪਣੇ ਗ੍ਰਹਿ ਵਿਖੇ ਸਮੂਹ ਪਰਿਵਾਰ, ਦੋਸਤਾਂ-ਮਿਤਰਾਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ, ਵਾਹਿਗੁਰੂ ਦਾ ਓਟ-ਆਸਰਾ ਲੈਂਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।ਇਸ ਮੌਕੇ ਰਾਗੀ ਸਿੰਘਾਂ ਵਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਗੁਰੂ ਕਾ ਲੰਗਰ ਵਰਤਾਇਆ ਗਿਆ।

Leave a Reply

Your email address will not be published. Required fields are marked *