Breaking News
Smart Media Dashmesh Mohali Walk Smart Media Insurance Point Hardev Singh Ubha

ਹਰਭਜਨ ਸਿੰਘ ਸੈਣੀ ਆਲ ਇੰਡੀਆ ਬੈਕਵਰਡ ਕਲਾਸਿਜ਼ ਫੈਡਰੇਸ਼ਨ (ਕਿਸਾਨ ਵਿੰਗ) ਦੇ ਪੰਜਾਬ ਪ੍ਰਧਾਨ ਨਿਯੁਕਤ

ਚੰਡੀਗੜ੍ਹ, 29 ਸਤੰਬਰ, ਮਨਜੀਤ ਸਿੰਘ ਚਾਨਾ :

ਇਥੋਂ ਦੇ ਸੈਕਟਰ 24 ਸਥਿਤ ਸੈਣੀ ਭਵਨ ਵਿਚ ਆਲ ਇੰਡੀਆ ਬੈਕਬਡ ਕਲਾਸਿਜ਼ ਫੈਡਰੇਸ਼ਨ ਦੀ ਹੋਈ ਬੈਠਿਕ ਵਿਚ ਹਰਭਜਨ ਸਿੰਘ ਸੈਣੀ (ਅਕਬਰਪੁਰ) ਅਤੇ ਐਡਵੋਕੇਟ ਪਰਮਿੰਦਰ ਪਾਲ ਸਿੰਘ [ਜਿਲਾ ਤੇ ਸੈਸ਼ਨ ਜੱਜ (ਰ)] ਨੂੰ ਕ੍ਰਮਵਾਰ ਪੰਜਾਬ ਪ੍ਰਦੇਸ਼ ਦਾ ਕਿਸਾਨ ਵਿੰਗ ਅਤੇ ਲੀਗਲ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ।

ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਸ੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਸ੍ਰੀ ਧਰਮਵੀਰ ਪ੍ਰਧਾਨ ਹਰਿਆਣਾ, ਸੀਨੀਅਰ ਮੀਤ ਪ੍ਰਧਾਨ ਡਾਕਟਰ ਗੁਰਨਾਮ ਸਿੰਘ ਸੈਣੀ ਰਾਹੋਂ, ਡਾਕਟਰ ਅਮਰਜੀਤ ਸਿੰਘ ਨਿੱਝਰ ਮੀਤ ਪ੍ਰਧਾਨ ਪੰਜਾਬ, ਸ੍ਰੀ ਨਰਿੰਦਰ ਸਿੰਘ ਸੰਘੂ ਮੀਤ ਪ੍ਰਧਾਨ, ਇੰਜ ਬਲਜੀਤ ਸਿੰਘ ਤਲਵੰਡੀ ਰਾਮਾ ਜਨਰਲ ਸਕੱਤਰ ਪੰਜਾਬ, ਐਡਵੋਕੇਟ ਲਾਲ ਬਹਾਦਰ ਕੌਮੀ ਪ੍ਰਧਾਨ ਲੀਗਲ ਵਿੰਗ, ਸ੍ਰੀ ਹਿੰਮਤ ਸਿੰਘ ਦੇਸੂਮਾਜਰਾ, ਸ੍ਰੀ ਕੁਲਦੀਪ ਸਿੰਘ ਸੈਣੀ, ਸ੍ਰੀ ਸੁਰਜੀਤ ਸਿੰਘ ਮਨੀਮਾਜਰਾ, ਐਡਵੋਕੇਟ ਬਿਲਾਵਲ ਸਿੰਘ, ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਦੀਦਾਰ ਸਿੰਘ ਨਲਵੀ, ਸ੍ਰੀ ਹਰਭਜਨ ਸਿੰਘ ਬਡਾਲੀ, ਪ੍ਰੋ ਕੁਲਦੀਪ ਸਿੰਘ ਥਿੰਦ, ਡਾਕਟਰ ਦੇਵਿੰਦਰ ਜੀਤ ਕੌਰ, ਹਿਸਾਰ ਤੋੰ ਸ੍ਰੀ ਰਾਮਪਾਲ ਵਰਮਾ, ਸ੍ਰੀ ਰਾਮ ਚੰਦਰ, ਸ੍ਰੀ ਗੁਰਮੇਲ ਸਿੰਘ ਸਾਬਕਾ ਤਕਨੀਕੀ ਅਧਿਕਾਰੀ ਪੀ ਜੀ ਆਈ, ਸ੍ਰੀ ਦਰਸ਼ਨ ਸਿੰਘ ਝੰਡੇਮਾਜਰਾ ਅਤੇ ਹੋਰ ਸ਼ਾਮਲ ਹੋਏ।

ਇਹ ਇਕੱਠ ਕੌਮੀ ਪ੍ਰਧਾਨ ਜਸਟਿਸ ਵੀ. ਐਸ਼ਵਰਿਆ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੋਇਆ, ਜਿਸ ਵਿਚ ਇਹ ਕਿਹਾ ਗਿਆ ਕਿ ਬੱਚਿਆ ਨੂੰ ਉਚ ਸਿਖਿਆ ਪ੍ਰਾਪਤ ਕਰਵਾਈ ਜਾਵੇ। ਗਰੀਬੀ ਰੇਖਾ ਨੂੰ ਉਚਾ ਚੁੱਕਣ ਲਈ ਰਾਜਨੀਤਕ ਭਾਈਵਾਲੀ ਬਣਾਈ ਜਾਵੇ ਅਤੇ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇ। ਹਰਿਆਣਾ ਦੇ ਬੁਲਾਰਿਆਂ ਨੇ ਕੌਮਾਂਤਰੀ ਸਿਆਸੀ ਪਾਰਟੀਆਂ ਉਤੇ ਕਥਿਤ ਤੌਰ ‘ਤੇ ਦੋਸ਼ ਲਗਾਇਆ ਕਿ ਪੱਛੜੀਆਂ ਸ੍ਰੇਣੀਆਂ ਨੂੰ ਬਣਦੀਆਂ 20 ਸੀਟਾਂ ਦੀ ਬਜਾਏ 5-5 ਵਿਧਾਨ ਸਭਾ ਹਲਕਿਆਂ ਉਤੇ ਹੀ ਟਿਕਟ ਦਿੱਤਾ।

Leave a Reply

Your email address will not be published. Required fields are marked *