Breaking News
Smart Media Dashmesh Insurance Point

ਪੰਜਾਬ ਆਰਟਸ ਕੌਂਸਲ ਵੱਲੋਂ ਉੱਘੇ ਕਵੀ ਸਵਰਨਜੀਤ ਸਿੰਘ ਸਵੀ ਚੇਅਰਮੈਨ ਨਿਯੁਕਤ

ਚੰਡੀਗੜ੍ਹ, 24 ਜੂਨ, ਪੰਜਾਬ ਦੁਨੀਆ ਬਿਊਰੋ:

ਪੰਜਾਬ ਸਰਕਾਰ ਵਲੋਂ ਉੱਘੇ ਸਾਹਿਤਕਾਰ ਸਵਰਨਜੀਤ ਸਿੰਘ ਸਵੀ ਨੂੰ ਪੰਜਾਬ ਆਰਟਸ ਕੌਂਸਲ ਚੇਅਰਮੈਨ ਨਿਯੁਕਤ ਕੀਤਾ ਗਿਆ। ਪੰਜਾਬ ਆਰਟਸ ਕੌਂਸਲ ਚੇਅਰਮੈਨ ਦੇ ਡਾ. ਸੁਰਜੀਤ ਪਾਤਰ ਦੇ ਦੇਹਾਂਤ ਤੋਂ ਬਾਅਦ ਇਹ ਅਹੁਦਾ ਖਾਲੀ ਪਿਆ ਸੀ। ਉਹਨਾਂ ਨੂੰ ਸੰਨ 1990 ਅਤੇ 1994 ਵਿੱਚ ਗੁਰਮੁਖ ਸਿੰਘ ਮੁਸਾਫਰ ਪੁਰਸਕਾਰ (ਭਾਸ਼ਾ ਵਿਭਾਗ ਪੰਜਾਬ), 1991 ਵਿੱਚ ਮੋਹਨ ਸਿੰਘ ਪੁਰਸਕਾਰ (ਗੁਰੂ ਨਾਨਕ ਦੇਵ ਯੂਨੀ. ਅੰਮ੍ਰਿਤਸਰ), 1990 ਵਿੱਚ ਸੰਤ ਰਾਮ ਉਦਾਸੀ ਪੁਰਸਕਾਰ, 2005 ਵਿੱਚ ਸਫ਼ਦਰ ਹਾਸ਼ਮੀ ਪੁਰਸਕਾਰ ਅਤੇ ਸੰਨ 2009 ਵਿੱਚ ਸਾਹਿਤ ਅਕੈਡਮੀ ਲੁਧਿਆਣਾ ਪੁਰਸਕਾਰ ਨਾਲ ਸਨਮਾਨਿਤ ਪੰਜਾਬੀ ਕਵੀ ਸਵਰਨਜੀਤ ਸਵੀ ਨੂੰ ਭਾਰਤੀ ਸਾਹਿਤ ਅਕਾਦਮੀ ਸਨਮਾਨ-2023 ਮਿਲਿਆ। 

ਜ਼ਿਕਰਯੋਗ ਹੈ ਿਕ ਸਵਰਨਜੀਤ ਸਿੰਘ ਸਵੀ ਵੱਲੋਂ ਲਿਖਤ ਪੁਸਤਕਾਂ ਵਿੱਚ ਸੋਧੋ ਦਾਇਰਿਆਂ ਦੀ ਕਬਰ ਚੋਂ (1985), ਅਵੱਗਿਆ (1987, 1998, 2012), ਦਰਦ ਪਿਆਦੇ ਹੋਣ ਦਾ (1990,1998, 2012), ਦੇਹੀ ਨਾਦ (1994, 1998, 2012), ਕਾਲਾ ਹਾਸੀਆ ਤੇ ਸੂਹਾ ਗੁਲਾਬ (1998), ਕਾਮੇਸ਼ਵਰੀ (1998,2012), ਆਸ਼ਰਮ (2005, 2012), ਮਾਂ (2008, 2012), ਸਵਰਨਜੀਤ ਸਵੀ- ਅਵੱਗਿਆ ਤੋਂ ਮਾਂ ਤੱਕ (9 ਕਿਤਾਬਾਂ ਦਾ ਸੈੱਟ, 2013) ਅਤੇ ਤੇ ਮੈਂ ਆਇਆ ਬੱਸ (2013) ਨੂੰ ਸਾਹਿਤ ਪ੍ਰੇਮੀਆਂ ਵਲੋਂ ਨਿੱਘਾ ਪਿਆਰ ਮਿਲਿਆ ਹੈ।

Leave a Reply

Your email address will not be published. Required fields are marked *