
ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਮੇਤ 6 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ
ਚੰਡੀਗੜ੍ਹ, 12 ਨਵੰਬਰ, ਪੰਜਾਬੀ ਦੁਨੀਆ ਬਿਊਰੋ:
ਆਮ ਆਦਮੀ ਪਾਰਟੀ (AAP) ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਤਿਆਰੀ ਤੇਜ਼ ਕਰਦਿਆਂ 31 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਦੇ ਰਾਸ਼ਟਰੀ ਸਕੱਤਰ ਪੰਕਜ ਕੁਮਾਰ ਗੁਪਤਾ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਕਈ ਮੌਜੂਦਾ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਮੇਤ 6 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ ਅਤੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ।
ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਐਲਾਨੇ ਗਏ 31 ਉਮੀਦਵਾਰਾਂ ਦੀ ਪੂਰੀ ਸੂਚੀ ਇਸ ਤਰ੍ਹਾਂ ਹੈ:
1. ਸੁਜਾਨਪੁਰ – ਸਵਰਨ ਐਸ. ਸਲਾਰੀਆ
2. ਪਠਾਨਕੋਟ – ਰੋਹਿਤ ਸਿਆਲ
3. ਗੁਰਦਾਸਪੁਰ – ਰਮਨ ਬਹਿਲ
4. ਦੀਨਾ ਨਗਰ – ਸ਼ਮਸ਼ੇਰ ਸਿੰਘ
5. ਕਾਦੀਆਂ – ਗੁਰੀਕਲ ਸਿੰਘ ਮਹਾਲ
6. ਫਤਹਿਗੜ੍ਹ ਚੂੜੀਆਂ -ਹਰਜੋਤ ਸਿੰਘ ਰੰਧਾਵਾ (ਜੋਹਾਨ ਰੰਧਾਵਾ)
7. ਰਾਜਾ ਸਾਂਸੀ – ਸੋਨੀਆ ਮਾਨ
8. ਮਜੀਠਾ – ਤਲਬੀਰ ਸਿੰਘ ਗਿੱਲ
9. ਅੰਮ੍ਰਿਤਸਰ ਉੱਤਰ – ਕਰਮਜੀਤ ਸਿੰਘ ਰਿੰਟੂ
10. ਪੱਟੀ – ਜਸਕੰਵਰ ਸਿੰਘ ਗਿੱਲ (ਜੱਸਾ ਪੱਟੀ)
11. ਭੁਲੱਥ – ਹਰਸਿਮਰਨ ਸਿੰਘ
12. ਕਪੂਰਥਲਾ – ਦਵਿੰਦਰ ਪਾਲ ਸਿੰਘ ਰੰਗਾ
13. ਫਗਵਾੜਾ – ਡਾ. ਰਾਜ ਕੁਮਾਰ ਚੱਬੇਵਾਲ
14. ਫਿਲੌਰ – ਹਰਜੋਤ ਕੌਰ ਲੋਹੀਆ
15. ਸ਼ਾਹਕੋਟ – ਬਲਵੀਰ ਸਿੰਘ ਪਾਲਾ ਜਲਾਲਪੁਰ
16. ਜਲੰਧਰ ਸੈਂਟਰਲ – ਨਿਤਿਨ ਕੋਹਲੀ
17. ਜਲੰਧਰ ਉੱਤਰ – ਵਨੀਤ ਧੀਰ
18. ਜਲੰਧਰ ਕੈਂਟ – ਦੀਪਕ ਬਾਲੀ
19. ਆਦਮਪੁਰ – ਪਵਨ ਕੁਮਾਰ ਟੀਨੂੰ
20. ਮੁਕੇਰੀਆਂ – ਸਰਬਜੋਤ ਸਿੰਘ ਸਾਬੀ
21. ਨਵਾਂਸ਼ਹਿਰ – ਰੌਬੀ ਕੰਗ
22. ਚਮਕੌਰ ਸਾਹਿਬ – ਜਸਵੀਰ ਸਿੰਘ ਗੜ੍ਹੀ
23. ਖਰੜ – ਪਰਮਿੰਦਰ ਸਿੰਘ ਗੋਲਡੀ
24. ਦਾਖਾ – ਡਾ. ਕੇ.ਐਨ.ਐਸ. ਕੰਗ
25. ਜਗਰਾਉਂ – ਸਰਵਜੀਤ ਕੌਰ ਮਾਣੂੰਕੇ
26. ਅਬੋਹਰ – ਸੁਹਾਨੀ ਡੋਡਾ
27. ਬੱਲੂਆਣਾ – ਅਮਨਦੀਪ ਸਿੰਘ ‘ਗੋਲਡੀ’ ਮੁਸਾਫਿਰ
28. ਲੰਬੀ – ਰਣਦੀਰ ਸਿੰਘ ਧੀਰਾ ਖੁਡੀਆਂ
29. ਬਠਿੰਡਾ ਪੇਂਡੂ – ਗੋਪਾਲ ਸਿੰਘ
30. ਬਰਨਾਲਾ – ਗੁਰਮੀਤ ਸਿੰਘ ਮੀਤ ਹੇਅਰ
31. ਸ਼ੁਤਰਾਣਾ – ਵਨਿੰਦਰ ਕੌਰ ਲੂੰਬਾ