Breaking News
Smart Media Dashmesh Insurance Point

ਸੀਟੂ ਪੰਜਾਬ ਵਲੋਂ ਬਲਜਿੰਦਰ ਸਿੰਘ ਹਮਦਰਦ ਵਿਰੁੱਧ ਵਿਜੀਲੈਂਸ ਇਨਕੁਆਰੀ ਦੀ ਸਖਤ ਸ਼ਬਦਾਂ ‘ਚ ਨਿੰਦਾ

ਸੂਬਾ ਸਰਕਾਰ ਦਾ ਇਹ ਕਦਮ ਪ੍ਰੈਸ ਦੀ ਅਜ਼ਾਦੀ ਉਤੇ ਇਕ ਘਿਨੌਣਾ ਹਮਲਾ : ਸਾਥੀ ਚੰਦਰ ਸ਼ੇਖਰ

ਚੰਡੀਗੜ੍ਹ, 28 ਮਈ, ਪੰਜਾਬੀ ਦੁਨੀਆ ਬਿਊਰੋ :

ਪੰਜਾਬ ਸੀਟੂ ਦੇ ਸੂਬਾਈ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਕੇ ਪੰਜਾਬ ਸਰਕਾਰ ਦੀ ਸਖਤ ਨਿਖੇਧੀ ਕੀਤੀ ਹੈ, ਜਿਸਨੇ ਬਦਲਾਖੋਰੀ ਕਾਰਣ ਰੋਜ਼ਾਨਾ ਅਜੀਤ ਅਖਬਾਰ ਦੇ ਮੁੱਖ ਸੰਪਾਦਕ ਸਰਦਾਰ ਬਲਜਿੰਦਰ ਸਿੰਘ ਹਮਦਰਦ ਵਿਰੁੱਧ ਵਿਜੀਲੈਂਸ ਦੀ ਦੁਰਵਰਤੋਂ ਕਰਦੇ ਹੋਏ ਇਕ ਇਨਕੁਆਰੀ ਸ਼ੁਰੂ ਕੀਤੀ ਹੈ। ਸੀਟੂ, ਪੰਜਾਬ ਸਰਕਾਰ ਦੇ ਇਸ ਕਦਮ ਨੂੰ ਪਰੈਸ ਦੀ ਅਜ਼ਾਦੀ ਉਤੇ ਇਕ ਘਿਨੌਣਾ ਹਮਲਾ ਸਮਝਦੀ ਹੈ। ਸੀਟੂ ਦੀ ਸੂਬਾਈ ਵਰਕਿੰਗ ਕਮੇਟੀ ਵਲੋਂ ਇਸ ਦੇ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ ਨੇ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਇਹ ਕੇਸ ਨੂੰ ਫੌਰੀ ਰੱਦ ਕੀਤਾ ਜਾਵੇ।

ਕਾਮਰੇਡ ਚੰਦਰ ਸ਼ੇਖਰ ਨੇ ਸੀਟੂ ਨਾਲ ਸਬੰਧਤ ਸਾਰੀਆਂ ਯੂਨੀਅਨਾਂ ਅਤੇ ਅਪਣੀਆਂ ਹੇਠਲੀਆਂ ਇਕਾਈਆਂ ਨੂੰ ਅਪੀਲ ਕੀਤੀ ਹੈ ਕਿ ਉਹ 30 ਮਈ ਨੂੰ ਸੀਟੂ ਦੇ ਸਥਾਪਨਾ ਦਿਵਸ ਦੀਆਂ ਰੈਲੀਆਂ ਦੌਰਾਨ ਇਸ ਮੰਗ ਨੂੰ ਜ਼ੋਰਦਾਰ ਢੰਗ ਨਾਲ ਚੁੱਕਣ।

Leave a Reply

Your email address will not be published. Required fields are marked *