Breaking News
Smart Media Dashmesh Mohali Walk Smart Media Insurance Point Hardev Singh Ubha

ਹਾਰਦਿਕ ਪਾਂਡਿਆ ਦੀ ਵਾਪਸੀ, ਆਸਟ੍ਰੇਲੀਆ-ਏ ਖ਼ਿਲਾਫ਼ ਇੰਡੀਆ-ਏ ਟੀਮ ’ਚ ਮਿਲੀ ਜਗ੍ਹਾ

ਨਵੀਂ ਦਿੱਲੀ, 9 ਸਤੰਬਰ (ਪੰਜਾਬੀ ਦੁਨੀਆ ਬਿਊਰੋ):

ਸਟਾਰ ਆਲਰਾਊਂਡਰ ਹਾਰਦਿਕ ਪੰਡਿਆ ਦੀ ਕ੍ਰਿਕਟ ਮੈਦਾਨ ’ਤੇ ਵਾਪਸੀ ਹੋਣ ਜਾ ਰਹੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਬੁੱਧਵਾਰ ਨੂੰ ਆਸਟ੍ਰੇਲੀਆ-ਏ ਖ਼ਿਲਾਫ਼ ਪੁਡੂਚੇਰੀ ਵਿੱਚ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਇੰਡੀਆ-ਏ ਟੀਮ ਦਾ ਐਲਾਨ ਕੀਤਾ।

15 ਮੈਂਬਰੀ ਵਨਡੇ ਟੀਮ ਦੀ ਕਪਤਾਨੀ ਰੁਤੁਰਾਜ ਗਾਇਕਵਾੜ ਕਰਨਗੇ, ਜਦਕਿ ਦੇਵਦੱਤ ਪਡਿੱਕਲ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਟੀਮ ਵਿੱਚ ਪ੍ਰਿਆਂਸ਼ ਆਰਿਆ, ਸਾਈ ਸੁਦਰਸ਼ਨ, ਰਜਤ ਪਾਟੀਦਾਰ, ਕੁਮਾਰ ਕੁਸ਼ਾਗਰ, ਨਿਸ਼ਾਂਤ ਸਿੰਧੂ, ਵਿਪਰਾਜ ਨਿਗਮ, ਅਰਸ਼ਿਨ ਕੁਲਕਰਨੀ, ਅਰਸ਼ਦ ਖਾਨ, ਨਮਨ ਧੀਰ, ਪ੍ਰਭਸਿਮਰਨ ਸਿੰਘ, ਗੁਰਜਪਨੀਤ ਸਿੰਘ ਅਤੇ ਯਸ਼ ਠਾਕੁਰ ਵੀ ਸ਼ਾਮਲ ਹਨ।

ਆਸਟ੍ਰੇਲੀਆ ਏ ਖ਼ਿਲਾਫ਼ ਦੋ ਬਹੁ-ਦਿਨਾ ਮੈਚ 22 ਤੋਂ 25 ਸਤੰਬਰ ਅਤੇ 29 ਸਤੰਬਰ ਤੋਂ 2 ਅਕਤੂਬਰ ਤੱਕ ਖੇਡੇ ਜਾਣਗੇ। ਤਿੰਨ ਵਨਡੇ ਮੈਚ 6, 9 ਅਤੇ 11 ਅਕਤੂਬਰ ਨੂੰ ਹੋਣਗੇ। ਸਾਰੇ ਮੈਚ ਪੁਡੂਚੇਰੀ ਵਿੱਚ ਹੀ ਕਰਵਾਏ ਜਾਣਗੇ।

ਬਹੁ-ਦਿਨਾ ਟੀਮ ਦੀ ਕਪਤਾਨੀ ਪਡਿੱਕਲ ਕਰਨਗੇ ਅਤੇ ਸਾਈ ਸੁਦਰਸ਼ਨ ਉਨ੍ਹਾਂ ਦੇ ਉਪ ਕਪਤਾਨ ਹੋਣਗੇ।

Leave a Reply

Your email address will not be published. Required fields are marked *