Breaking News
Smart Media Dashmesh GS Electricals Smart Media Insurance Point Tav Prasad

ਪੰਜਾਬ ਦੀ ਤਨਵੀ ਸ਼ਰਮਾ ਨੇ ਜਿੱਤਿਆ ਪਹਿਲਾ ਤਾਈਪੇ ਓਪਨ ਸੁਪਰ-300 ਖਿਤਾਬ

ਤਾਈਪੇ ਸਿਟੀ, 2 ਅਗਸਤ, ਪੰਜਾਬੀ ਦੁਨੀਆ ਬਿਊਰੋ : 

ਪੰਜਾਬ ਦੀ 17 ਸਾਲਾ ਉਭਰਦੀ ਬੈਡਮਿੰਟਨ ਸਟਾਰ ਤਨਵੀ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਾਈਪੇ ਓਪਨ ਸੁਪਰ-300 ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਖਿਤਾਬ ਆਪਣੇ ਨਾਮ ਕਰ ਲਿਆ। ਤਾਈਪੇ ਸਿਟੀ ਵਿਚ ਖੇਡੇ ਗਏ ਫਾਈਨਲ ਵਿੱਚ ਤਨਵੀ ਨੇ ਵੀਅਤਨਾਮ ਦੀ ਛੇਵੀਂ ਦਰਜਾ ਪ੍ਰਾਪਤ ਥੁਈ ਲਿੰਹ ਨਗੁਏਨ ਨੂੰ ਸਿਰਫ਼ 36 ਮਿੰਟਾਂ ਵਿੱਚ 21-16, 21-16 ਨਾਲ ਸਿੱਧੇ ਗੇਮਾਂ ਵਿੱਚ ਹਰਾ ਕੇ ਆਪਣੇ ਕਰੀਅਰ ਦਾ ਪਹਿਲਾ BWF ਵਰਲਡ ਟੂਰ ਖਿਤਾਬ ਜਿੱਤਿਆ।

ਪੀਵੀ ਸਿੰਧੂ ਦੇ ਸਾਬਕਾ ਕੋਚ ਪਾਰਕ ਤਾਏ-ਸਾਂਗ ਦੀ ਰਹਿਨੁਮਾਈ ਹੇਠ ਤਿਆਰੀ ਕਰ ਰਹੀ ਤਨਵੀ ਭਾਰਤੀ ਬੈਡਮਿੰਟਨ ਦੀ ਸਭ ਤੋਂ ਹੋਣਹਾਰ ਖਿਡਾਰਨਾਂ ਵਿੱਚ ਸ਼ੁਮਾਰ ਹੋ ਰਹੀ ਹੈ। ਉਹ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਇੱਕ ਹੀ ਸੀਜਨ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਵੀ ਹੈ।

ਪਿਛਲੇ ਸਾਲ ਯੂਐਸ ਓਪਨ ਸੁਪਰ-300 ਵਿੱਚ ਉਪ ਜੇਤੂ ਰਹੀ ਤਨਵੀ ਨੇ ਓਡੀਸ਼ਾ ਮਾਸਟਰਜ਼ ਅਤੇ ਗੁਵਾਹਾਟੀ ਮਾਸਟਰਜ਼ ਵਿੱਚ ਵੀ ਉਪ ਜੇਤੂ ਰਹਿ ਕੇ ਆਪਣੀ ਕਾਬਲੀਅਤ ਸਾਬਤ ਕੀਤੀ ਸੀ। 17 ਸਾਲ 222 ਦਿਨ ਦੀ ਉਮਰ ਵਿੱਚ ਉਹ ਤਾਈਪੇ ਓਪਨ ਦੇ ਇਤਿਹਾਸ ਦੀ ਸਭ ਤੋਂ ਘੱਟ ਉਮਰ ਦੀ ਫਾਈਨਲਿਸਟ ਬਣੀ।

Leave a Reply

Your email address will not be published. Required fields are marked *