
ਚੰਡੀਗੜ੍ਹ, 26 ਜੂਨ, ਪੰਜਾਬੀ ਦੁਨੀਆ ਬਿਊਰੋ:
ਅੰਤਾਂ ਦੀ ਗਰਮੀ ਅਤੇ ਬਿਜਲੀ ਦੀ ਬੱਚਤ ਨੂੰ ਧਿਆਨ ਵਿਚ ਰੱਖਦਿਆਂ ਪਿਛਲੇ ਮਹੀਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਤਬਦੀਲ ਕਰਕੇ ਸਵੇਰੇ 7.30 ਵਜੇ ਤੋਂ ਦੁਪਹਿਰ 1.30 ਵਜੇ ਕੀਤਾ ਗਿਆ ਸੀ। ਪਰ ਅੱਜ ਸਰਕਾਰ ਵਲੋਂ ਇਕ ਹੁਕਮ ਜਾਰੀ ਕਰਕੇ 1 ਜੁਲਾਈ 2026 ਤੋਂ ਮੁੜ ਸਰਕਾਰੀ ਦਫ਼ਤਰਾਂ ਦਾ ਸਮਾਂ ਪਹਿਲਾਂ ਦੀ ਤਰ੍ਹਾਂ ਸਵੇਰੇ 9.00 ਵਜੇ ਤੋਂ ਲੈ ਕੇ ਸ਼ਾਮੀਂ 5.00 ਵਜੇ ਤੱਕ ਕਰ ਦਿੱਤਾ ਗਿਆ ਹੈ। ਵਧੇਰੇ ਜਾਣਕਾਰੀ ਲਈ ਹੇਠਾਂ ਜਾਰੀ ਪੱਤਰ ਦੇਖੋ:
