Breaking News
Smart Media Dashmesh Mohali Walk Smart Media Insurance Point Hardev Singh Ubha

ਤਪਸ ਵੱਲੋਂ ਸੀਨੀਅਰ ਪੱਤਰਕਾਰ ਤੇ ਫੋਟੋਗ੍ਰਾਫਰ ਪੰਧੇਰ ਦੀ ਯਾਦ ‘ਚ ਸ਼ਰਧਾਂਜਲੀ ਸਭਾ ਆਯੋਜਿਤ

ਚੰਡੀਗੜ੍ਹ, 4 ਮਈ, ਪੰਜਾਬੀ ਦੁਨੀਆ ਬਿਊਰੋ:

ਟ੍ਰਾਈਸਿਟੀ ਫੋਟੋ ਆਰਟ ਸੁਸਾਇਟੀ ਚੰਡੀਗੜ੍ਹ ਵੱਲੋਂ ਪ੍ਰਸਿੱਧ ਪੱਤਰਕਾਰ ਅਤੇ ਸੋਕਿਆ ਫੋਟੋਗ੍ਰਾਫਰ ਸਰਬਜੀਤ ਸਿੰਘ ਪੰਧੇਰ ਦੀ ਯਾਦ ਵਿੱਚ ਇੱਕ ਆਨਲਾਈਨ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ ਸੀ। ਵਰਨਣਯੋਗ ਹੈ ਕਿ ਪੰਧੇਰ ਜੀ ਨੇ ਅੰਗਰੇਜ਼ੀ ਅਖ਼ਬਾਰ ‘ਦਿ ਹਿੰਦੂ’ ਤੋਂ ਸਵੈ-ਇੱਛਤ ਸੇਵਾਮੁਕਤੀ ਤੋਂ ਬਾਅਦ ਆਪਣੇ ਅੰਦਰ ਛੁਪੀ ਫੋਟੋਗ੍ਰਾਫੀ ਦੀ ਕਲਾ ਨੂੰ ਨਿਖਾਰਨ ਲਈ ਬਹੁਤ ਵਧੀਆ ਕੰਮ ਕੀਤਾ। ਜਿੱਥੇ ਉਹ ਇੱਕ ਸੁਲਝੇ ਹੋਏ ਪੱਤਰਕਾਰ ਸੀ, ਉੱਥੇ ਪੰਧੇਰ ਵੱਲੋਂ ਖਿੱਚੀਆਂ ਤਸਵੀਰਾਂ ਉਸ ਦੀਆਂ ਦਿਲੀ ਭਾਵਨਾਵਾਂ ਨੂੰ ਦਰਸਾਉਂਦੀਆਂ ਹਨ। ਉਹ ਇਕ ਨੇਕ ਦਿਲ ਇਨਸਾਨ ਹੀ ਨਹੀਂ ਸਗੋਂ ਦੂਜਿਆਂ ਦਾ ਦੁਖ-ਦਰਦ ਵੀ ਸਮਝਦੇ ਸੀ।

ਇਸ ਮੌਕੇ ਤਪਸ ਦੇ ਸਲਾਹਕਾਰ ਦੀਪ ਭਾਟੀਆ ਨੇ ਕਿਹਾ ਕਿ ਪੰਧੇਰ ਜਦੋਂ ਤੋਂ ਸਾਡੀ ਸੰਸਥਾ ਨਾਲ ਜੁੜੇ ਹੋਏ ਸਨ। ਉਹਨਾਂ ਨੇ ਫੋਟੋਗ੍ਰਾਫੀ ਕਲਾ ਦੀ ਤਰੱਕੀ ਲਈ ਸਰਗਰਮੀ ਨਾਲ ਕੰਮ ਕੀਤਾ। ਸੰਸਥਾ ਦੇ ਪ੍ਰਧਾਨ ਪ੍ਰਵੀਨ ਜੱਗੀ ਨੇ ਕਿਹਾ ਕਿ ਪੰਧੇਰ ਜੀ ਵੱਲੋਂ ਪੱਤਰਕਾਰੀ ਅਤੇ ਫੋਟੋਗ੍ਰਾਫੀ ਦੇ ਖੇਤਰ ਵਿੱਚ ਕੀਤੇ ਕੰਮਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਪ੍ਰਧਾਨ ਜੱਗੀ ਨੇ ਦੱਸਿਆ ਕਿ ਸੰਸਥਾ ਨੇ ਫੈਸਲਾ ਕੀਤਾ ਹੈ ਕਿ ਪੰਧੇਰ ਜੀ ਦੇ ਸਨਮਾਨ ਵਿੱਚ ਇੱਕ ਫੋਟੋਗ੍ਰਾਫੀ ਐਵਾਰਡ ਸ਼ੁਰੂ ਕੀਤਾ ਜਾਵੇਗਾ।

ਇਸ ਮੌਕੇ ਜਥੇਬੰਦੀ ਦੀ ਮੀਤ ਪ੍ਰਧਾਨ ਪਲਵੀ ਪਿੰਗੇ, ਜਨਰਲ ਸਕੱਤਰ ਪ੍ਰਸ਼ਾਂਤ ਵਰਮਾ, ਪ੍ਰੈਸ ਸਕੱਤਰ ਹੇਮੰਤ ਚੌਹਾਨ, ਸੰਯੁਕਤ ਸਕੱਤਰ ਵੀ.ਕੇ.ਜੋਸ਼ੀ, ਕਾਰਜਕਾਰਨੀ ਮੈਂਬਰ ਅਨੁਜ ਜੈਨ ਸਮੇਤ ਡਾ: ਅਰੁਣ ਖੰਨਾ, ਡਾ: ਆਰਜ਼ੂ, ਡਾ: ਚਰਨਜੀਤ ਸਿੰਘ, ਰਾਜੇਸ਼ ਆਰੀਆ, ਕਵਲਜੀਤ ਸਿੰਘ, ਮਨਪ੍ਰੀਤ ਸੈਣੀ, ਵਿਕਾਸ ਕਪਿਲਾ ਨੇ ਵੀ ਸਵਰਗੀ ਪੱਤਰਕਾਰ ਪੰਧੇਰ ਜੀ ਦੀ ਆਤਮਾ ਦੀ ਸ਼ਾਂਤੀ ਲਈ ਸ਼ਰਧਾਂਜਲੀ ਭੇਟ ਕੀਤੀ। ਦੱਸ ਦੇਈਏ ਕਿ ਪੰਧੇਰ ਜੀ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ 5 ਮਈ ਦਿਨ ਐਤਵਾਰ ਨੂੰ ਚੰਡੀਗੜ੍ਹ ਦੇ ਸੈਕਟਰ 34 ਸਥਿਤ ਗੁਰਦੁਆਰੇ ਵਿੱਚ ਦੁਪਹਿਰ 1:30 ਤੋਂ 2:30 ਵਜੇ ਤੱਕ ਅੰਤਿਮ ਅਰਦਾਸ ਰੱਖੀ ਗਈ ਹੈ।

Leave a Reply

Your email address will not be published. Required fields are marked *