Breaking News
Smart Media Dashmesh Mohali Walk Smart Media Insurance Point Hardev Singh Ubha

ਮਨਰੇਗਾ ਵਰਕਰਾਂ ਨੇ ਮੰਗਾਂ ਨੂੰ ਲੈ ਕੇ ਅਰਥੀ ਫੂਕ ਮੁਜ਼ਾਹਰਾ ਕੀਤਾ

ਸਰਕਾਰ ਮਨਰੇਗਾ ਵਰਕਰਾਂ ਨੂੰ 100 ਦਿਨ ਦਾ ਰੁਜ਼ਗਾਰ ਦੇਣਾ ਯਕੀਨੀ ਬਣਾਏ: ਮਨਜੀਤ ਸੈਣੀ

ਭੂੰਗਾ, 24 ਸਤੰਬਰ, ਪੰਜਾਬੀ ਦੁਨੀਆ ਬਿਊਰੋ:

ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਬਲਾਕ ਭੂੰਗਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦਾ ਅਰਥੀ ਫੂਕ ਮੁਜਾਹਰਾ ਕੀਤਾ। ਇਸ ਮੌਕੇ ਮਨਰੇਗਾ ਵਰਕਰਾਂ ਨੇ ਆਪਣਾ ਮੰਗ ਪੱਤਰ ਬੀਡੀਪੀਓ ਭੂੰਗਾ ਨੂੰ ਸੌਂਪਿਆ।

ਬਲਾਕ ਪ੍ਰਧਾਨ ਵਰਿੰਦਰ ਕੌਰ ਦੀ ਅਗਵਾਈ ਹੇਠ ਸਥਾਨਕ ਬੀਡੀਪੀਓ ਦਫ਼ਤਰ ਵਿਖੇ ਵੱਡੀ ਗਿਣਤੀ ਮਨਰੇਗਾ ਵਰਕਰ ਇਕੱਤਰ ਹੋਏ। ਇਸ ਮੌਕੇ ਬੋਲਦਿਆਂ ਜਿਲ੍ਹਾ ਸੰਯੋਜਕ ਮਨਜੀਤ ਸੈਣੀ , ਸੂਬਾ ਕਨਵੀਨਰ ਦੀਪਕ ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ , ਪੰਜਾਬ ਦੇ ਸੂਬਾ ਸਕੱਤਰ ਸਾਥੀ ਧਰਮਿੰਦਰ ਸਿੰਘ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਮਜਦੂਰ ਵਿਰੋਧੀ ਦਸਿਆ । ਮਨਰੇਗਾ ਯੋਜਨਾ ਨੂੰ ਲਾਗੂ ਹੋਇਆ 20 ਸਾਲ ਪੂਰੇ ਹੋ ਗਏ ਹਨ। ਪਰ ਸਮੇਂ ਦੀਆਂ ਕਾਰਪੋਰੇਟ ਪੱਖੀ ਸਰਕਾਰਾਂ ਮਜਦੂਰਾਂ ਦੇ ਹੱਕ ਵਿੱਚ ਬਣੀ ਯੋਜਨਾ ਦੇ ਬਜਟ ਵਿੱਚ ਲਗਾਤਾਰ ਕਟੌਤੀ ਕਰਕੇ ਇਸਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਮਨਰੇਗਾ ਮੇਟਾਂ ਨੂੰ ਸਿਆਸੀ ਰੰਜਿਸ਼ ਤਹਿਤ ਕੰਮ ਤੋਂ ਹਟਾਇਆ ਜਾ ਰਿਹਾ ਹੈ।

ਇਸ ਮੌਕੇ ਬੁਲਾਰਿਆਂ ਨੇ ਮਨਰੇਗਾ ਵਰਕਰਾਂ ਨੂੰ ਐਕਟ ਮੁਤਾਬਕ ਸਾਲ ਦਾ 100 ਦਿਨ ਦਾ ਰੁਜ਼ਗਾਰ ਦੇਣਾ ਯਕੀਨੀ ਜਾਂ ਬੇਕਾਰੀ ਭੱਤਾ ਦੇਣ ਦੀ ਮੰਗ ਕੀਤੀ। ਮਨਰੇਗਾ ਕੰਮ ਦੇ ਦਿਨਾਂ ਅਤੇ ਦਿਹਾੜੀ ਵਿੱਚ ਵਾਧਾ ਕਰਨ, ਪੇਂਡੂ ਵਿਕਾਸ ਦਾ ਸਮੁੱਚਾ ਕੰਮ ਮਨਰੇਗਾ ਤਹਿਤ ਕਰਵਾਉਣ, ਸੱਟ ਚੋਟ ਲੱਗਣ ਤੇ ਇਲਾਜ ਦਾ ਪ੍ਰਬੰਧ, ਮਨਰੇਗਾ ਮੇਟ ਨੂੰ ਸਫ਼ਰੀ ਅਤੇ ਮੋਬਾਈਲ ਭੱਤਾ, ਆਨਲਾਈਨ ਹਾਜਰੀ ਦੇ ਨਾਲ ਆਫ਼ਲਾਇਨ ਹਾਜਰੀ ਲਾਉਣ ਦੀ ਸੁਵਿਧਾ, ਵਰਕਰਾਂ ਦੇ ਹਰ ਤਰ੍ਹਾਂ ਦੇ ਬਕਾਏ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।

ਇਸ ਮੌਕੇ ਮਨਰੇਗਾ ਵਰਕਰਾਂ ਨੇ ਉਕਤ ਮੰਗਾਂ ਸਬੰਧੀਂ ਇਕ ਮੰਗ ਪੱਤਰ ਬੀਡੀਪੀਓ ਭੂੰਗਾ ਦਿਲਪ੍ਰੀਤ ਸਿੰਘ ਨੂੰ ਸੌਂਪਿਆ। ਉਪਰੰਤ ਦਸੂਹਾ ਹੁਸ਼ਿਆਰਪੁਰ ਮੁੱਖ ਸੜਕ ਮਾਰਗ ਤੇ ਸੰਕੇਤਕ ਜਾਮ ਲਗਾ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਰਥੀ ਫ਼ੂਕ ਕੇ ਨਾਅਰੇਬਾਜ਼ੀ ਕੀਤੀ।

Leave a Reply

Your email address will not be published. Required fields are marked *