Breaking News
Smart Media Dashmesh Insurance Point

ਪੰਜਾਬ-ਹਰਿਆਣਾ ਹਾਈ ਕੋਰਟ ਜਾਣ ਲਈ ਨਵਾਂ ਵਨ-ਵੇ ਨਿਯਮ ਲਾਗੂ

ਚੰਡੀਗੜ੍ਹ, 19 ਸਤੰਬਰ, ਪੰਜਾਬੀ ਦੁਨੀਆ ਬਿਊਰੋ ;
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਆਉਣ ਵਾਲੇ ਵਕੀਲਾਂ ਅਤੇ ਆਮ ਲੋਕਾਂ ਲਈ ਇੱਕ ਨਵਾਂ ਵਨ-ਵੇ ਸਿਸਟਮ ਅੱਜ ਸ਼ੁੱਕਰਵਾਰ ਤੋਂ ਲਾਗੂ ਕੀਤਾ ਜਾਵੇਗਾ। ਇਸ ਰੂਟ ਦਾ ਟ੍ਰਾਇਲ ਰਨ ਸਫਲ ਰਿਹਾ ਹੈ। ਹੁਣ ਵਕੀਲ, ਸਟਾਫ਼ ਅਤੇ ਸੁਣਵਾਈ ਵਿੱਚ ਸ਼ਾਮਲ ਹੋਣ ਵਾਲੇ ਲੋਕ ਰੌਕ ਗਾਰਡਨ ਮੋੜ ਰਾਹੀਂ ਹਾਈ ਕੋਰਟ ਵਿੱਚ ਦਾਖਲ ਹੋਣਗੇ ਜਦਕਿ ਹਾਈ ਕੋਰਟ ਦੇ ਜੱਜਾਂ ਨੂੰ ਸਕੱਤਰੇਤ ਚੌਂਕ ਰਾਹੀਂ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ। ਵਿਧਾਨ ਸਭਾ ਅਤੇ ਸਕੱਤਰੇਤ ਜਾਣ ਵਾਲੇ ਵਾਹਨ ਵੀ ਇਸ ਰਸਤੇ ਦੀ ਵਰਤੋਂ ਕਰਨਗੇ।

ਦੱਸਣਯੋਗ ਹੈ ਕਿ ਹਾਈ ਕੋਰਟ ‘ਚ ਰੋਜ਼ਾਨਾ 14,500 ਵਕੀਲ ਅਤੇ ਲਗਭਗ 15,000 ਵਾਹਨ ਆਉਂਦੇ ਹਨ, ਜਿਸ ਕਾਰਨ ਪਹਿਲਾਂ ਲੰਬੇ ਟ੍ਰੈਫਿਕ ਜਾਮ ਲੱਗਦੇ ਸਨ ਅਤੇ ਹਾਈ ਕੋਰਟ ਤੱਕ ਪਹੁੰਚਣ ਵਿੱਚ ਅੱਧੇ ਤੋਂ ਇੱਕ ਘੰਟੇ ਦਾ ਸਮਾਂ ਲੱਗਦਾ ਸੀ। ਟ੍ਰਾਇਲ ਦੀ ਸਫਲਤਾ ਤੋਂ ਬਾਅਦ, ਪ੍ਰਸ਼ਾਸਨ ਨੇ ਸ਼ੁੱਕਰਵਾਰ ਤੋਂ ਨਵੀਂ ਵਨ-ਵੇ ਪ੍ਰਣਾਲੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ।

ਡੀਐਸਪੀ ਟ੍ਰੈਫਿਕ ਰਾਮ ਗੋਪਾਲ ਨੇ ਦੱਸਿਆ ਕਿ ਰੌਕ ਗਾਰਡਨ ਮੋੜ ਤੋਂ ਹਾਈ ਕੋਰਟ ਤੱਕ ਜਾਣ ਵਾਲੀ ਸੜਕ ਪੂਰੀ ਤਰ੍ਹਾਂ ਸਾਫ਼ ਕਰ ਦਿੱਤੀ ਗਈ ਹੈ। ਪਹਿਲਾਂ, ਦੋਵੇਂ ਪਾਸੇ ਖੜ੍ਹੇ ਵਾਹਨਾਂ ਕਾਰਨ ਟ੍ਰੈਫਿਕ ਜਾਮ ਵਧ ਜਾਂਦਾ ਸੀ। ਆਵਾਜਾਈ ਨੂੰ ਬਿਹਤਰ ਬਣਾਉਣ ਲਈ, ਡੀਐਸਪੀ ਨੇ ਪ੍ਰਸ਼ਾਸਨ ਨੂੰ ਸੁਝਾਅ ਦਿੱਤਾ ਹੈ ਕਿ ਸਕੱਤਰੇਤ ਚੌਕ ਅਤੇ ਪੁਰਾਣੇ ਬੈਰੀਕੇਡ ਚੌਕ ਵਿਚਕਾਰ ਇੱਕ ਡਿਵਾਈਡਰ ਬਣਾਇਆ ਜਾਵੇ। ਇਸ ਨਾਲ ਗਲਤ ਪਾਸੇ ਤੋਂ ਆਉਣ ਵਾਲੇ ਵਾਹਨਾਂ ਦਾ ਖ਼ਤਰਾ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਘੱਟ ਜਾਵੇਗੀ।

Leave a Reply

Your email address will not be published. Required fields are marked *