Breaking News
Dashmesh GS Electricals Verka Smart Media Insurance Point Tav Prasad

ਮਨਜੀਤ ਸਿੰਘ ਮੋਹਾਲੀ ਨੂੰ ਰਾਸ਼ਟਰੀ ਲੋਕ ਦਲ ਪਾਰਟੀ ਦਾ ਪੰਜਾਬ ਪ੍ਰਧਾਨ ਥਾਪਿਆ

ਪੰਜਾਬ ਦੀ ਕਿਸਾਨੀ ਅਤੇ ਨਸ਼ਿਆਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਉਤੇ ਹੱਲ ਕਰਵਾਵਾਂਗੇ: ਤਿਰਲੋਕ ਤਿਆਗੀ

ਮੋਹਾਲੀ, 18 ਜੂਨ (ਮਨਜੀਤ ਸਿੰਘ ਚਾਨਾ): 

ਦੇਸ਼ ਦੀ ਕੌਮੀ ਰਾਜਨੀਤਕ ਪਾਰਟੀ ਰਾਸ਼ਟਰੀ ਲੋਕ ਦਲ ਵੱਲੋਂ ਅੱਜ ਮੋਹਾਲੀ ਵਿਚ ਕੀਤੀ ਇਕ ਪ੍ਰੈਸ ਕਾਨਫਰੰਸ ਦੌਰਾਨ ਮਨਜੀਤ ਸਿੰਘ ਮੋਹਾਲੀ ਨੂੰ ਪੰਜਾਬ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੀ ਇਹ ਨਿਯੁਕਤੀ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਸ੍ਰੀ ਤਿਰਲੋਕ ਤਿਆਗੀ ਜੀ ਨੇ ਉਹਨਾਂ ਨੂੰ ਸਿਰੋਪਾਓ ਪਾ ਕੇ ਕੀਤੀ।

ਦੱਸਣਯੋਗ ਹੈ ਕਿ ਇਹ ਫੈਸਲਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਸ੍ਰੀ ਜਿਯੰਤ ਚੌਧਰੀ ਸਮੇਤ ਸੀਨੀਅਰ ਨੇਤਾਵਾਂ ਦੀ ਰਜ਼ਾਮੰਦੀ ਨਾਲ ਲਿਆ ਗਿਆ ਹੈ, ਜੋ ਕਿ ਪੰਜਾਬ ਵਿਚ ਪਾਰਟੀ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਤੰਤਰਕ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ।

ਇਸ ਦੌਰਾਨ ਸ੍ਰੀ ਤਿਰਲੋਕ ਤਿਆਗੀ ਜੀ ਨੇ ਕਿਹਾ ਕਿ ਮਨਜੀਤ ਸਿੰਘ ਮੋਹਾਲੀ ਤ੍ਰਿਣਾਮੂਲ ਕਾਂਗਰਸ ਦੇ ਪੰਜਾਬ ਪ੍ਰਧਾਨ ਰਹਿ ਚੁੱਕੇ ਹਨ, ਜੋ ਅੱਜ ਆਪਣੀ ਪੂਰੀ ਟੀਮ ਨਾਲ ਰਾਸ਼ਟਰੀ ਲੋਕ ਦਲ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਉਹਨਾਂ ਕਿਹਾ ਕਿ ਸ. ਮਨਜੀਤ ਸਿੰਘ ਮੋਹਾਲੀ, ਲੋਕਾਂ ਨਾਲ ਜ਼ਮੀਨੀ ਪੱਧਰ ਤੇ ਜੁੜੇ ਹੋਏ ਹਨ। ਓਹਨਾਂ ਕੋਲ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਲੰਮਾ ਤਜ਼ਰਬਾ ਹੈ। ਉਹਨਾਂ ਕਿਹਾ ਕਿ “ਸਾਨੂੰ ਭਰੋਸਾ ਹੈ ਕਿ ਮਨਜੀਤ ਸਿੰਘ ਮੋਹਾਲੀ ਪੰਜਾਬ ਵਿਚ ਰਾਸ਼ਟਰੀ ਲੋਕ ਦਲ ਪਾਰਟੀ ਦੀ ਆਵਾਜ਼ ਨੂੰ ਮਜ਼ਬੂਤ ਕਰਦੇ ਹੋਏ ਲੋਕਤੰਤਰ, ਕਿਸਾਨਾਂ, ਗਰੀਬਾਂ ਅਤੇ ਮਜਦੂਰਾਂ ਦੇ ਸਨਮਾਨ ਦੀ ਰੱਖਿਆ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ।” ਉਹਨਾਂ ਅੱਗੇ ਕਿਹਾ ਕਿ ਪਾਰਟੀ ਦੀ ਸੂਬਾ ਇਕਾਈ ਦਾ ਗਠਨ ਜਲਦ ਹੀ ਕੀਤਾ ਜਾਵੇਗਾ।

ਇਸ ਦੌਰਾਨ ਸ੍ਰੀ ਤਿਆਗੀ ਨੇ ਰਾਸ਼ਟਰੀ ਲੋਕ ਦਲ ਪਾਰਟੀ, ਪੰਜਾਬ ਵਿਚ ਕਿਸਾਨੀ ਦੇ ਭੱਖਦੇ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਕੇਂਦਰ ਅਤੇ ਪੰਜਾਬ ਵਿਚ ਪੁੱਲ ਦਾ ਕੰਮ ਕਰੇਗੀ। ਉਹਨਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਉਪਰ ਚੁੱਕਣ ਲਈ ਪਾਰਟੀ ਜ਼ਮੀਨੀ ਪੱਧਰ ‘ਤੇ ਕਿਸਾਨਾਂ ਨਾਲ ਖੜ੍ਹੀ ਹੈ। ਨਸ਼ਿਆਂ ਬਾਰੇ ਗੱਲਬਾਤ ਕਰਦਿਆਂ ਸ੍ਰੀ ਤਿਆਗੀ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਨਾਲ ਇਕੱਲਾ ਪੰਜਾਬ ਹੀ ਨਹੀਂ ਸਗੋਂ ਪੂਰਾ ਦੇਸ਼ ਇਸ ਨਾਲ ਜੂਝ ਰਿਹਾ ਹੈ। ਪੰਜਾਬ ਨੂੰ ਤਾਂ ਕੁਝ ਰਾਜਨੀਤਕ ਲੋਕਾਂ ਨੇ ਆਪਣੇ ਲਾਹੇ ਲਈ ਬਦਨਾਮ ਕਰ ਰਹੇ ਹਨ। ਨਸ਼ਾ ਰੋਕਣਾ ਕੇਂਦਰ ਅਤੇ ਸੂਬਾ ਸਰਕਾਰਾਂ ਦਾ ਕੰਮ ਹੈ। ਉਹਨਾਂ ਕਿਹਾ ਕਿ ਸਾਡੀ ਪਾਰਟੀ ਕੇਂਦਰ ਸਰਕਾਰ ਦੀ ਭਾਈਵਾਲ ਪਾਰਟੀ ਹੈ ਅਤੇ ਇਹ ਵਚਨਬੱਧਤਾ ਦੁਹਰਾਉਂਦੇ ਹਾਂ ਕਿ ਅਸੀਂ ਕੇਂਦਰ ਨਾਲ ਗੱਲਬਾਤ ਕਰਕੇ ਉਪਰੋਕਤ ਮੁੱਦਿਆਂ ਨੂੰ ਪਹਿਲ ਦੇ ਆਧਾਰ ਉਤੇ ਚੁੱਕਾਂਗੇ। ਨਾਲ ਹੀ ਉਹਨਾਂ ਕਿਸਾਨੀ ਸੰਦਾਂ ਉਤੇ ਲੱਗੇ ਜੀਐਸਟੀ ਨੂੰ ਵੀ ਘੱਟ ਕਰਨ ਦੀ ਗੱਲ ਕਹੀ।

ਇਸ ਮੌਕੇ ਸ. ਦਿਲਪ੍ਰੀਤ ਸਿੰਘ ਜਨਰਲ ਸਕੱਤਰ (ਯੂ.ਪੀ.), ਸ੍ਰੀ ਵਿਨੈ ਪ੍ਰਧਾਨ ਪ੍ਰਭਾਰੀ ਜੰਮੂ ਅਤੇ ਕਸ਼ਮੀਰ ਤੋਂ ਇਲਾਵਾ ਮਨਜੀਤ ਸਿੰਘ ਮੋਹਾਲੀ, ਅਨਿਲ ਕੁਮਾਰ ਗਰਗ, ਅਸ਼ੋਕ ਕੁਮਾਰ ਸ਼ਰਮਾ, ਮਹੰਤ ਭੰਗੂ ਸਵਾਮੀ, ਭੋਲਾ ਸਿੰਘ ਝੁਨੀਰ, ਇਕਬਾਲ ਸਿੰਘ ਤੁੰਗ (ਸਾਬਕਾ ਨਿੱਜੀ ਸਕੱਤਰ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ), ਬਲਦੇਵ ਸਿੰਘ ਬਠੋਈ, ਸ੍ਰੀਮਤੀ ਰੀਮਾ ਅਗਰਵਾਲ, ਸ੍ਰੀਮਤੀ ਜਸਵਿੰਦਰ ਕੌਰ, ਸ੍ਰੀਮਤੀ ਗੁਰਪ੍ਰੀਤ ਸੇਖੋਂ, ਗੁਰਪ੍ਰੀਤ ਸਿੰਘ ਚੌਹਾਨ, ਸੁਰਿੰਦਰ ਸਿੰਘ, ਦਵਿੰਦਰ ਸਿੰਘ, ਅਸ਼ਵਨੀ ਕੁਮਾਰ ਸ਼ਰਮਾ, ਜਗਤਾਰ ਸਿੰਘ ਭੁੱਲਰ, ਬਚਿੱਤਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *