
ਪੌਦਾ ਲਾ ਕੇ ਕੀਤੀ ਛਬੀਲ ਦੀ ਸ਼ੁਰੂਆਤ
ਚੰਡੀਗੜ੍ਹ, 14 ਜੂਨ, ਪੰਜਾਬੀ ਦੁਨੀਆ ਬਿਊਰੋ :
ਚੰਡੀਗੜ੍ਹ ਸਮੇਤ ਉਤਰੀ ਭਾਰਤ ਵਿਚ ਪਿਛਲੇ ਕਈ ਦਿਨਾਂ ਤੋਂ ਵੱਧਦੀ ਗਰਮੀ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਇਸੇ ਲੂੰ ਤੋਂ ਰਾਹਤ ਪਹੁੰਚਾਉਣ ਲਈ ਚੰਡੀਗੜ੍ਹ ਹਾਊਸਿੰਗ ਬੋਰਡ ਸੁਪਰਵਾਈਜ਼ਰ ਯੂਨੀਅਨ ਅਤੇ ਸਮੂਹ ਸਟਾਫ਼ ਵੱਲੋਂ ਸਾਂਝੇ ਤੌਰ ਉਤੇ ਸ਼ੁੱਕਰਵਾਰ ਨੂੰ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਠੰਡੇ-ਮਿੱਠੇ ਜਲ ਦੀ ਛਬੀਲ ਦਾ ਆਯੋਜਨ ਕੀਤਾ ਗਿਆ। ਛਬੀਲ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਬੋਰਡ ਦੇ ਸੀ.ਓ. ਸ੍ਰੀ ਅਜੇ ਜਗਤੀ ਜੀ, ਸੈਕਟਰੀ ਸ੍ਰੀ ਅਖਿਲ ਕੁਮਾਰ ਜੀ ਅਤੇ ਚੀਫ ਇੰਜੀਨੀਅਰ ਸ੍ਰੀ ਰਾਜੀਵ ਸਿੰਗਲਾ ਵੱਲੋਂ ਪੌਦਾ ਲਾ ਕੇ ਕੀਤੀ ਗਈ।
ਇਸ ਮੌਕੇ ਸਮੂਹ ਸਟਾਫ਼ ਵੱਲੋਂ ਛੋਲਿਆਂ ਅਤੇ ਛਬੀਲ ਦੀ ਬਾਅਦ ਦੁਪਹਿਰ ਤੱਕ ਸੇਵਾ ਵਿਚ ਤਨੋਂ-ਮਨੋਂ ਅਤੇ ਆਰਥਿਕ ਤੌਰ ਉਤੇ ਆਪਣਾ ਬਣਦਾ ਯੋਗਦਾਨ ਪਾਇਆ ਗਿਆ। ਇਸ ਦੌਰਾਨ ਰਾਹਗੀਰਾਂ ਨੂੰ ਠੰਡਾ ਜਲ ਵਰਤਾਇਆ ਗਿਆ, ਜੋ ਕਿ ਬਾਅਦ ਦੁਪਹਿਰ ਤੱਕ ਚੱਲਦਾ ਰਿਹਾ। ਇਸ ਬੇਤਹਾਸਾ ਗਰਮੀ ਤੋਂ ਕੁਝ ਰਾਹਤ ਪਾਉਣ ਲਈ ਰਾਹਗੀਰਾਂ ਨੇ ਠੰਡੇ-ਮਿੱਠੇ ਜਲ ਦਾ ਪ੍ਰਸ਼ਾਦਿ ਛਕਿਆ ਅਤੇ ਵਾਹਿਗੁਰੂ ਦਾ ਧੰਨਵਾਦ ਕੀਤਾ।

ਇਸ ਮੌਕੇ ਯੂਨੀਅਨ ਦੇ ਪ੍ਰਧਾਨ ਦਲਵਿੰਦਰ ਦਲਵਿੰਦਰ ਸਿੰਘ, ਸਲਿੰਦਰ ਕੁਮਾਰ, ਰਕੇਸ਼ ਕੁਮਾਰ, ਸੰਜੇ ਕੁਮਾਰ, ਬਲਵੰਤ ਸਿੰਘ ਅਤੇ ਬੋਰਡ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਰਾਜੀਵ ਤਿਵਾੜੀ, ਐਕਸ਼ੀਅਨ ਅਮਰਜੀਤ ਸਿੰਘ, ਐਕਸ਼ੀਅਨ ਅਨੂਪ ਭਾਟੀਆ, ਐਸ.ਈ. ਜਸਵਿੰਦਰ ਸਿੰਘ ਸਮੇਤ ਸਮੂਹ ਮੁਲਾਜ਼ਮ ਹਾਜ਼ਰ ਸਨ।