
ਮੋਹਾਲੀ, 23 ਮਾਰਚ, ਪੰਜਾਬੀ ਦੁਨੀਆ ਬਿਊਰੋ:
ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ ਅਤੇ ਲਿਓ ਕਲੱਬ ਮੋਹਾਲੀ ਸਮਾਇਲਿੰਗ ਨੇ ਲਾਇਨਜ਼ ਕਲੱਬ ਇੰਟਰਨੈਸ਼ਨਲ ਦੀ ਅਗਵਾਈ ਵਿੱਚ ਬੀਤੀ ਕੱਲ੍ਹ ਗ੍ਰਾਮ ਪੰਚਾਇਤ ਮੌਲੀ ਵੈਦਵਾਨ ਦੇ ਸਹਿਯੋਗ ਨਾਲ ਮੋਹਾਲੀ ਦੇ ਸੈਕਟਰ 80 ਸਥਿਤ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਵਿਚ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ ਮੋਹਾਲੀ ਦੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਵੀ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਸਮਾਜ ਸੇਵਕ ਇਕਬਾਲ ਸਿੰਘ ਬਲ ਨੇ ਕੈਂਪ ਵਿੱਚ ਸ਼ਿਰਕਤ ਕਰਦਿਆਂ ਖੁਦ ਵੀ ਖੂਨਦਾਨ ਕੀਤਾ ਅਤੇ ਕਿਹਾ ਕਿ ਬੱਚਿਆਂ ਲਈ ਵਿਦਿਆਦਾਨ ਅਤੇ ਵੱਡਿਆਂ ਲਈ ਸੇਵਾਦਾਨ ਕਰਨ ਦੇ ਨਾਲ ਨਾਲ ਇਨਸਾਨੀਅਤ ਲਈ ਖੂਨਦਾਨ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸਲੀ ਰੂਪ ਵਿੱਚ ਮਨੁੱਖਤਾ ਦਾ ਕਲਿਆਣ ਕਰਨਾ ਹੈ ਤਾਂ ਖੂਨ ਦਾਨ ਨੂੰ ਇਕ ਮੁਹਿੰਮ ਬਣਾ ਕੇ ਚਲਾਉਣਾ ਚਾਹੀਦਾ ਹੈ ਤਾਂ ਕਿ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕੇ।
ਇਸ ਦੌਰਾਨ ਲਾਇਨਜ਼ ਕਲੱਬ ਮੋਹਾਲੀ ਤੇ ਲੀਓ ਕਲੱਬ ਵੱਲੋਂ ਇਕਬਾਲ ਸਿੰਘ ਬਲ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ