Breaking News
Dashmesh GS Electricals Verka Smart Media Insurance Point Tav Prasad

ਝਾਰਖੰਡ ਅਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ

ਮਹਾਰਾਸ਼ਟਰ ਵਿੱਚ 20 ਨਵੰਬਰ ਨੂੰ ਜਦਕਿ ਝਾਰਖੰਡ ਵਿੱਚ ਪਹਿਲੇ ਪੜਾਅ ‘ਚ 13 ਨਵੰਬਰ ਅਤੇ ਦੂਜੇ ਪੜਾਅ ‘ਚ 20 ਨਵੰਬਰ ਨੂੰ ਵੋਟਿੰਗ

ਨਵੀਂ ਦਿੱਲੀ: 15 ਅਕਤੂਬਰ, ਪੰਜਾਬੀ ਦੁਨੀਆ ਬਿਊਰੋ:

ਭਾਰਤੀ ਚੋਣ ਕਮਿਸ਼ਨ ਵੱਲੋਂ ਝਾਰਖੰਡ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਲਈ ਚੋਣ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਮਹਾਰਾਸ਼ਟਰ ਵਿੱਚ ਇੱਕ ਪੜਾਅ ਵਿੱਚ ਅਤੇ ਝਾਰਖੰਡ ਵਿੱਚ ਦੋ ਪੜਾਵਾਂ ਵਿੱਚ ਚੋਣਾਂ ਹੋਣਗੀਆਂ।

ਮਹਾਰਾਸ਼ਟਰ ਵਿੱਚ 20 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਝਾਰਖੰਡ ਵਿੱਚ ਪਹਿਲੇ ਪੜਾਅ ‘ਚ 13 ਨਵੰਬਰ ਅਤੇ ਦੂਜੇ ਪੜਾਅ ‘ਚ 20 ਨਵੰਬਰ ਨੂੰ ਵੋਟਿੰਗ ਹੋਵੇਗੀ। ਨਤੀਜੇ 23 ਨਵੰਬਰ ਨੂੰ ਆਉਣਗੇ।

ਦੋ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੀ 48 ਵਿਧਾਨ ਸਭਾ ਅਤੇ 2 ਲੋਕ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਵੀ ਦੋ ਪੜਾਵਾਂ ਵਿੱਚ ਹੋਣਗੀਆਂ। 13 ਨਵੰਬਰ ਨੂੰ 47 ਵਿਧਾਨ ਸਭਾ ਅਤੇ ਇੱਕ ਲੋਕ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ। ਇੱਕ ਵਿਧਾਨ ਸਭਾ ਅਤੇ ਇੱਕ ਲੋਕ ਸਭਾ ਸੀਟ ਲਈ 20 ਨਵੰਬਰ ਨੂੰ ਵੋਟਿੰਗ ਹੋਵੇਗੀ ਜਦਕਿ ਨਤੀਜੇ 23 ਨਵੰਬਰ ਨੂੰ ਆਉਣਗੇ।

Leave a Reply

Your email address will not be published. Required fields are marked *