Breaking News
Smart Media Dashmesh Insurance Point

ਸਰਬੰਸ ਪ੍ਰਤੀਕ-ਸੁਮਨ ਅਖ਼ਤਰ ਦਾ ਦੋਗਾਣਾ “ਸਰਪੰਚੀ” ਹੋਇਆ ਰਲੀਜ਼

ਚੰਡੀਗੜ੍ਹ, 9 ਅਕਤੂਬਰ, ਪੰਜਾਬੀ ਦੁਨੀਆ ਬਿਊਰੋ :

ਇਨਰੂਟ ਮਿਊਜ਼ਿਕ ਵਲੋ ਪੰਜਾਬ ਵਿਚ ਪੰਚੀ-ਸਰਪੰਚੀ ਦੀਆਂ ਵੋਟਾਂ ਨੂੰ ਲੈ ਕੇ ਵਿਲੱਖਣ ਕਿਸਮ ਦਾ ਦੋਗਾਣਾ, “ਸਰਪੰਚੀ” ਗੀਤਕਾਰ, ਅਦਾਕਾਰ ਤੇ ਗਾਇਕ ਸਰਬੰਸ ਪ੍ਰਤੀਕ ਸਿੰਘ ਅਤੇ ਸੁਮਨ ਅਖ਼ਤਰ ਦੀ ਆਵਾਜ ਵਿੱਚ ਰਲੀਜ਼ ਕੀਤਾ ਹੈ।

ਦੋਗਾਣਾ ਸਰਬੰਸ ਪ੍ਰਤੀਕ ਸਿੰਘ ਦਾ ਲਿਖਿਆ ਹੋਇਆ ਹੈ ਤੇ ਸੰਗੀਤਕ ਧੁੰਨਾਂ ਹਾਈਫਲੇਮ ਮਿਊਜ਼ਿਕ ਨੇ ਪ੍ਰਦਾਨ ਕੀਤੀਆਂ ਹਨ। ਕਮਾਲ ਦੀ ਗੱਲ ਇਹ ਐ ਕਿ ਚੋਣ ਨਿਸ਼ਾਨ ‘ਕਲਮ’ ਦਿੱਤਾ ਗਿਆ ਹੈ। “ਕਰ ਤਿਆਰੀ ਐਤਕੀਂ ਝੰਡੇ ਜਿੱਤ ਦੇ ਗਁਡਣੇ ਨੇ” ਬੋਲਾਂ ਨਾਲ ਹਰੇਕ ਉਮੀਦਵਾਰ ਦਾ ਹੌਸਲਾ ਬੁਲੰਦ ਕੀਤਾ ਆ।ਵੈਸੇ ਪਿੰਡਾਂ ਵਿਚ ਪਤੀ-ਪਤਨੀ ਇੱਕ ਸੁਰ ਵਿੱਚ ਘਰ ਵਿਚ ਸਰਪੰਚੀ ਲੈਣ ਨੂੰ ਕਾਹਲੇ ਰਹਿੰਦੇ ਹਨ।

Leave a Reply

Your email address will not be published. Required fields are marked *