Breaking News
Smart Media Dashmesh Mohali Walk Smart Media Insurance Point Hardev Singh Ubha

ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸਮੂਹ ਮੁਲਾਜ਼ਮਾਂ ਵਲੋਂ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ

ਚੰਡੀਗੜ੍ਹ, 6 ਜੂਨ, ਪੰਜਾਬੀ ਦੁਨੀਆ ਬਿਊਰੋ :

ਅੰਤਾਂ ਦੀ ਪੈ ਰਹੀ ਗਰਮੀ ਅਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਅਗਵਾਈ ਵਿਚ ਬੋਰਡ ਦੇ ਸਮੂਹ ਮੁਲਾਜ਼ਮਾਂ ਵਲੋਂ ਅੱਜ ਸੈਕਟਰ-9 ਸਥਿਤ ਦਫ਼ਤਰ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।

ਇਸ ਦੌਰਾਨ ਛਬੀਲ ਦੀ ਸ਼ੁਰੂਆਤ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਚੀਫ਼ ਇੰਜੀਨੀਅਰ ਸ੍ਰੀ ਰਾਜੀਵ ਸਿੰਗਲਾ ਵਲੋਂ ਅਰਦਾਸ ਉਪਰੰਤ ਕੀਤੀ ਗਈ। ਉਹਨਾਂ ਕਿਹਾ ਕਿ ਇਨ੍ਹਾਂ ਦਿਨਾਂ ਵਿਚ ਅੰਤਾਂ ਦੀ ਗਰਮੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਾਨੂੰ ਸਬਰ-ਸੰਤੋਖ, ਧੀਰਜ, ਤਿਆਗ ਅਤੇ ਆਪਾ ਵਾਰਨ ਦਾ ਸੰਦੇਸ਼ ਦਿੰਦੀ ਹਾਂ, ਜਿਸਦੀ ਮਿਸਾਲ ਦੁਨੀਆ ਵਿਚ ਕਿਤੇ ਵੀ ਨਹੀਂ ਮਿਲਦੀ। ਉਹਨਾਂ ਕਿਹਾ ਕਿ ਆਓ ਆਪਾਂ ਗੁਰੂ ਜੀ ਦੇ ਦਰਸਾਏ ਮਾਰਗ ਉਤੇ ਚੱਲਦਿਆਂ ਸੇਵਾ-ਭਾਵਨਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ।

ਇਸ ਮੌਕੇ ਛਬੀਲ ਦੀ ਸੇਵਾ ਵਿੱਚ ਸਮੂਹ ਸਟਾਫ਼ ਵਲੋਂ ਆਪਣੀ ਸ਼ਰਧਾ ਮੁਤਾਬਕ ਵੱਧ ਚੜ੍ਹ ਕੇ ਵਿੱਤੀ ਯੋਗਦਾਨ ਪਾਇਆ ਗਿਆ ਅਤੇ ਸੇਵਾ ਨਿਭਾਈ ਗਈ। ਛਬੀਲ ਦੌਰਾਨ ਮੁਲਾਜ਼ਮਾਂ ਵਿਚ ਸੇਵਾ ਭਾਵਨਾ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਸੀ।

ਇਸ ਮੌਕੇ ਸਲਿੰਦਰ ਕੁਮਾਰ, ਬ੍ਰਿਜ ਪਾਲ, ਦਲਵਿੰਦਰ ਸਿੰਘ, ਰਾਕੇਸ਼ ਕੁਮਾਰ, ਨਵੀਨ ਕੁਮਾਰ, ਬਲਵੰਤ, ਟੇਕ ਚੰਦ, ਬਲਬੀਰ ਸਿੰਘ, ਗੁਰਦੇਵ ਚੰਦ, ਨਰਿੰਦਰ ਸਿੰਘ ਆਦ ਸਮੇਤ ਅਨੇਕਾਂ ਮੁਲਾਜ਼ਮਾਂ ਵਲੋਂ ਆਪਣੀ ਹਾਜ਼ਰੀ ਲਗਵਾਈ ਗਈ।

Leave a Reply

Your email address will not be published. Required fields are marked *