Breaking News
Smart Media Dashmesh Mohali Walk Smart Media Insurance Point Hardev Singh Ubha

ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸੰਪੰਨ

ਮੋਹਾਲੀ, 9 ਸਤੰਬਰ, ਮਨਜੀਤ ਸਿੰਘ ਚਾਨਾ : 

ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਹੈੱਡ ਆਫਿਸ ਡੇਰਾਬੱਸੀ, ਜ਼ਿਲ੍ਹਾ ਮੋਹਾਲੀ, ਬ੍ਰਾਂਚ ਪਬਲਿਕ ਹੈਲਥ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਦੀ ਚੋਣ ਸਰਬਸੰਮਤੀ ਨਾਲ ਹੋਈ। ਚੋਣ ਪ੍ਰਕਿਰਿਆ ਜ਼ਿਲ੍ਹਾ ਪ੍ਰਧਾਨ ਮੰਗਤ, ਪ੍ਰਧਾਨ ਮਨਦੀਪ, ਸੂਬਾਈ ਪ੍ਰਧਾਨ ਸੁਖਦੇਵ ਸਿੰਘ ਸੈਣੀ, ਜਨਰਲ ਸਕੱਤਰ ਮੰਗਾ ਸਿੰਘ, ਸੈਕਟਰੀ ਸੰਦੀਪ ਕੁਮਾਰ ਅਤੇ ਹੋਰ ਸੂਬਾਈ ਆਗੂਆਂ ਦੀ ਅਗਵਾਈ ਹੇਠ ਕਰਵਾਈ ਗਈ।

ਇਸ ਮੌਕੇ ਜ਼ਿਲ੍ਹਾ ਫੇਜ਼-1 ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਅਮਰਜੀਤ ਸਿੰਘ ਨੂੰ ਪ੍ਰਧਾਨ, ਰਮੇਸ਼ ਨੂੰ ਚੇਅਰਮੈਨ, ਅਨਿਲ ਕੁਮਾਰ ਨੂੰ ਜਨਰਲ ਸਕੱਤਰ, ਸੰਦੀਪ ਨੂੰ ਸੈਕਟਰੀ, ਵਿਸ਼ਾਲ ਨੂੰ ਪ੍ਰਾਪੇਗੰਡਾ ਸੈਕਟਰੀ, ਸੁਨੀਲ ਕੁਮਾਰ ਨੂੰ ਪ੍ਰੈਸ ਸਕੱਤਰ, ਮਹਿਕ ਸਿੰਘ ਨੂੰ ਮੀਤ ਪ੍ਰਧਾਨ ਅਤੇ ਗੋਵਰਧਨ ਤੇ ਅਰਵਿੰਦ ਨੂੰ ਸਲਾਹਕਾਰ ਚੁਣਿਆ ਗਿਆ। ਸਮੂਹ ਆਗੂਆਂ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ।

Leave a Reply

Your email address will not be published. Required fields are marked *