Breaking News
Smart Media Dashmesh GS Electricals Smart Media Insurance Point Tav Prasad

Breaking: ਬਾਂਕੀਪੁਰ ‘ਚ ਭਾਜਪਾ ਨੂੰ ਵੱਡਾ ਝਟਕਾ: ਪ੍ਰਸ਼ਾਂਤ ਕਿਸ਼ੋਰ 19,324 ਵੋਟਾਂ ਨਾਲ ਜੇਤੂ

ਚੰਡੀਗੜ੍ਹ, 3 ਅਗਸਤ, ਪੰਜਾਬੀ ਦੁਨੀਆ ਬਿਊਰੋ : 

ਬਿਹਾਰ ਦੀ ਬਾਂਕੀਪੁਰ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਜਨ ਸੁਰਾਜ ਪਾਰਟੀ ਦੇ ਸੁਪਰੀਮੋ ਪ੍ਰਸ਼ਾਂਤ ਕਿਸ਼ੋਰ ਨੇ ਇਤਿਹਾਸਕ ਜਿੱਤ ਦਰਜ ਕਰਦਿਆਂ ਭਾਜਪਾ ਦੇ ਉਮੀਦਵਾਰ ਨੀਰਜ ਕੁਮਾਰ ਸਿੰਹਾ ਨੂੰ 19,324 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਦਿੱਤਾ ਹੈ। ਇਸ ਜਿੱਤ ਨਾਲ ਭਾਜਪਾ ਦਾ ਉਹ ਗੜ੍ਹ ਵੀ ਢਹਿ ਗਿਆ, ਜਿਸ ‘ਤੇ ਪਾਰਟੀ ਨੇ 1995 ਤੋਂ ਲਗਾਤਾਰ ਜਿੱਤਦੀ ਆ ਰਹੀ ਸੀ।

ਚੋਣ ਕਮਿਸ਼ਨ ਵੱਲੋ ਜਾਰੀ ਨਤੀਜਿਆਂ ਅਨੁਸਾਰ ਪ੍ਰਸ਼ਾਂਤ ਕਿਸ਼ੋਰ ਨੂੰ 64,151 ਵੋਟਾਂ ਮਿਲੀਆਂ, ਜਦਕਿ ਭਾਜਪਾ ਦੇ ਨੀਰਜ ਕੁਮਾਰ ਸਿੰਹਾ ਨੂੰ 44,827 ਵੋਟਾਂ ਪ੍ਰਾਪਤ ਹੋਈਆਂ। ਰਾਸ਼ਟਰੀ ਜਨਤਾ ਦਲ (ਆਰਜੇਡੀ) ਦੀ ਉਮੀਦਵਾਰ ਰੇਖਾ ਕੁਮਾਰੀ 14,273 ਵੋਟਾਂ ਨਾਲ ਤੀਜੇ ਸਥਾਨ ‘ਤੇ ਰਹੀ।

ਨਤੀਜੇ ਐਲਾਨੇ ਜਾਣ ਤੋਂ ਬਾਅਦ ਜਨ ਸੁਰਾਜ ਪਾਰਟੀ ਦੇ ਮੁੱਖ ਦਫ਼ਤਰ ਅਤੇ ਏ.ਐਨ. ਕਾਲਜ ਸਥਿਤ ਗਿਣਤੀ ਕੇਂਦਰ ਦੇ ਬਾਹਰ ਸਮਰਥਕਾਂ ਨੇ ਜ਼ੋਰਦਾਰ ਜਸ਼ਨ ਮਨਾਇਆ। ਪਾਰਟੀ ਵਰਕਰਾਂ ਨੇ ਢੋਲ ਦੀ ਧੁਨ ‘ਤੇ ਭੰਗੜਾ ਪਾਇਆ, ਮਿਠਾਈਆਂ ਵੰਡੀਆਂ ਅਤੇ ਪ੍ਰਸ਼ਾਂਤ ਕਿਸ਼ੋਰ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ।

ਦੱਸਣਯੋਗ ਹੈ ਕਿ 30 ਜੁਲਾਈ ਨੂੰ ਹੋਈ ਇਸ ਜ਼ਿਮਨੀ ਚੋਣ ਵਿੱਚ 34.30 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ, ਜੋ ਪਿਛਲੀ ਵਿਧਾਨ ਸਭਾ ਚੋਣਾਂ ਵਿੱਚ ਹੋਈ 41.45 ਫ਼ੀਸਦੀ ਵੋਟਿੰਗ ਨਾਲੋਂ 7 ਫ਼ੀਸਦੀ ਤੋਂ ਵੱਧ ਘੱਟ ਰਹੀ। 

Leave a Reply

Your email address will not be published. Required fields are marked *