Breaking News
Smart Media Dashmesh Insurance Point

ਕਿਊਸੀਆਈ-NABET/PCI ਮੁਲਾਂਕਣ ਵਿੱਚ ਸੀਜੀਸੀ ਲਾਂਡਰਾਂ ਦੇ ਚੰਡੀਗੜ੍ਹ ਕਾਲਜ ਆਫ ਫਾਰਮੇਸੀ ਨੇ ਮਾਰੀ ਬਾਜ਼ੀ

ਮੋਹਾਲੀ, 29 ਜੁਲਾਈ, ਮਨਜੀਤ ਸਿੰਘ ਚਾਨਾ :

ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾਂ ਦੇ ਚੰਡੀਗੜ੍ਹ ਕਾਲਜ ਆਫ ਫਾਰਮੇਸੀ (ਸੀਸੀਪੀ) ਨੇ ਕਿਊਸੀਆਈ-ਐੱਨਏਬੀਈਟੀ/ਪੀਸੀਆਈ ਵੱਲੋਂ ਕਰਵਾਏ ਗਏ ਰਾਸ਼ਟਰੀ ਮੁਲਾਂਕਣ ਅਤੇ ਰੈਂਕਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦੀਆਂ ਚੋਟੀ ਦੀਆਂ ਫਾਰਮੇਸੀ ਸੰਸਥਾਵਾਂ ਵਿੱਚ ਆਪਣਾ ਸਥਾਨ ਬਣਾਇਆ ਹੈ। ਸੰਸਥਾ ਨੂੰ ਪੰਜਾਬ ਵਿੱਚ ਪਹਿਲਾ, ਉੱਤਰੀ ਭਾਰਤ ਵਿੱਚ ਤੀਜਾ ਅਤੇ ਦੇਸ਼ ਭਰ ਵਿੱਚ 18ਵਾਂ ਸਥਾਨ ਹਾਸਲ ਹੋਇਆ ਹੈ। ਇਸ ਦੇ ਨਾਲ ਹੀ ਕਾਲਜ ਨੂੰ ਗ੍ਰੇਡ-ਏ ਰੇਟਿੰਗ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।

ਕੁਆਲਿਟੀ ਕੌਂਸਲ ਆਫ ਇੰਡੀਆ (ਕਿਊਸੀਆਈ) ਵੱਲੋਂ ਐੱਨਏਬੀਈਟੀ/ਪੀਸੀਆਈ ਫਰੇਮਵਰਕ ਤਹਿਤ ਕੀਤੇ ਗਏ ਇਸ ਮੁਲਾਂਕਣ ਵਿੱਚ ਪਾਠਕ੍ਰਮ ਦੀ ਗੁਣਵੱਤਾ, ਪ੍ਰੈਕਟੀਕਲ ਅਤੇ ਕਲੀਨਿਕਲ ਸਿਖਲਾਈ, ਅਧਿਆਪਨ ਮਾਹੌਲ, ਵਿਦਿਆਰਥੀਆਂ ਦੀ ਕਾਰਗੁਜ਼ਾਰੀ ਅਤੇ ਪਲੇਸਮੈਂਟ, ਖੋਜ, ਫੈਕਲਟੀ, ਬੁਨਿਆਦੀ ਢਾਂਚਾ, ਗੁਣਵੱਤਾ ਭਰੋਸਾ ਅਤੇ ਉਦਯੋਗਿਕ ਸਹਿਯੋਗ ਵਰਗੇ ਕਈ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਿਆ ਗਿਆ।

ਡਾ. ਰੁਪਿੰਦਰ ਸੋਢੀ, ਡਾਇਰੈਕਟਰ-ਪ੍ਰਿੰਸੀਪਲ, ਸੀਸੀਪੀ, ਨੇ ਇਸ ਉਪਲਬਧੀ ਦਾ ਸਿਹਰਾ ਵਿਦਿਆਰਥੀਆਂ, ਫੈਕਲਟੀ, ਸਟਾਫ ਅਤੇ ਸਾਬਕਾ ਵਿਦਿਆਰਥੀਆਂ ਦੀ ਮਿਹਨਤ ਅਤੇ ਸਮਰਪਣ ਨੂੰ ਦਿੰਦਿਆਂ ਕਿਹਾ ਕਿ ਸੰਸਥਾ ਫਾਰਮੇਸੀ ਸਿੱਖਿਆ ਵਿੱਚ ਨਵੇਂ ਮਾਪਦੰਡ ਸਥਾਪਤ ਕਰਨ ਲਈ ਲਗਾਤਾਰ ਯਤਨਸ਼ੀਲ ਰਹੇਗੀ।

ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀ ਸਿਰਫ਼ ਇੱਕ ਸਨਮਾਨ ਨਹੀਂ, ਸਗੋਂ ਭਵਿੱਖ ਵਿੱਚ ਹੋਰ ਉੱਚੇ ਮਿਆਰ ਸਥਾਪਤ ਕਰਨ ਲਈ ਪ੍ਰੇਰਣਾ ਹੈ। ਉਨ੍ਹਾਂ ਕਿਹਾ ਕਿ ਅਕਾਦਮਿਕ ਉੱਤਮਤਾ, ਉਦਯੋਗਿਕ ਭਾਈਵਾਲੀ ਅਤੇ ਖੋਜ-ਆਧਾਰਿਤ ਸਿੱਖਿਆ ਰਾਹੀਂ ਸੀਜੀਸੀ ਲਾਂਡਰਾਂ ਸਿਹਤ ਸੰਭਾਲ ਅਤੇ ਫਾਰਮਾਸਿਊਟੀਕਲ ਖੇਤਰ ਲਈ ਯੋਗ ਪੇਸ਼ੇਵਰ ਤਿਆਰ ਕਰਨ ਦੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ।

Leave a Reply

Your email address will not be published. Required fields are marked *