Breaking News
Dashmesh GS Electricals Smart Media Insurance Point Tav Prasad

IND vs ZIM T20: ਭਾਰਤ ਨੇ ਜ਼ਿੰਬਾਬਵੇ ਨੂੰ 35 ਦੌੜਾਂ ਨਾਲ ਹਰਾਇਆ

ਮਯੰਕ ਯਾਦਵ ਤੇ ਸੂਰਿਆਵੰਸ਼ੀ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਸੀਰੀਜ਼ ‘ਤੇ 3-0 ਨਾਲ ਕੀਤਾ ਕਬਜ਼ਾ

ਚੰਡੀਗੜ੍ਹ, 26 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਭਾਰਤ ਅਤੇ ਜ਼ਿੰਬਾਬਵੇ ਦਰਮਿਆਨ ਖੇਡੀ ਗਈ ਤਿੰਨ ਟੀ20 ਇੰਟਰਨੈਸ਼ਨਲ ਮੈਚਾਂ ਦੀ ਸੀਰੀਜ਼ ‘ਤੇ ਭਾਰਤ ਨੇ 3-0 ਨਾਲ ਜਿੱਤ ਦਰਜ ਕੀਤੀ ਹੈ। ਭਾਰਤੀ ਟੀਮ ਨੇ ਹਰਾਰੇ ਸਟੇਡੀਅਮ ਵਿੱਚ ਖੇਡੇ ਗਏ ਤੀਜੇ ਟੀ20 ਮੈਚ ਵਿੱਚ ਜ਼ਿੰਬਾਬਵੇ ਨੂੰ 35 ਦੌੜਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਸਰਿਆਸ ਅਈਅਰ ਦੀ ਕਪਤਾਨੀ ਵਿਚ ਭਾਰਤ ਨੇ ਪਹਿਲੀ ਟੀ20 ਸੀਰੀਜ ਜਿੱਤੀ ਹੈ। ਸੀਰੀਜ਼ ਦੌਰਾਨ ਬਿਹਤਰ ਪ੍ਰਦਰਸ਼ਨ ਲਈ ਵੈਬਵ ਸੂਰਿਆਵੰਸ਼ੀ ਨੂੰ ਮੈਨ ਆਫ ਦੀ ਸੀਰੀਜ ਅਤੇ ਮੈਨ ਆਫ ਦੀ ਮੈਚ ਐਲਾਨਿਆ ਗਿਆ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਸਲਾਮੀ ਬੱਲੇਬਾਜ਼ ਸੂਰਿਆਵੰਸ਼ੀ ਦੀਆਂ 49 ਗੇਂਦਾਂ ‘ਚ ਤਾਬੜਤੋੜ 81 ਦੌੜਾਂ ਦੀ ਬਦੌਲਤ 29 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ 192 ਦੌੜਾਂ ਬਣਾਈਆਂ, ਜਿਸ ਵਿੱਚ ਇਸ਼ਾਨ ਕਿਸ਼ਨ ਦੀਆਂ 29, ਅਈਅਰ ਦੀਆਂ 27 ਅਤੇ ਰਿੰਕੂ ਸਿੰਘ ਦੀਆਂ 25 ਦੌੜਾਂ ਸ਼ਾਮਿਲ ਹਨ। ਜ਼ਿੰਬਾਬਵੇ ਗੇਂਦਬਾਜਾਂ ਵਿੱਚ ਬ੍ਰੈਡ ਇਵੰਸ ਨੇ 2, ਜਦਕਿ ਕਪਤਾਨ ਸਿਕੰਦਰ ਰਜਾ, ਮੁਜਰਵਾਨੀ ਤੇ ਵੈਸਲੇ ਨੇ 1-1 ਵਿਕਟ ਹਾਸਲ ਕੀਤੀ।

ਭਾਰਤ ਵੱਲੋਂ ਮਿੱਥੇ ਜਿੱਤ ਲਈ 193 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜ਼ਿੰਬਾਬਵੇ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸਦੀ ਪਹਿਲੀ ਵਿਕਟ ਜੀਰੋ ‘ਤੇ ਡਿੱਗ ਗਈ। ਰਿਆਨ ਵਰਲ ਨੇ ਸਭ ਤੋਂ ਵੱਧ 54 ਦੌੜਾਂ ਦਾ ਯੋਗਦਾਨ ਪਾਇਆ ਜਦਕਿ ਬੈਨ ਕੁਰਲ ਨੇ 20 ਅਤੇ ਵੈਸਲੀ ਨੇ 28 ਦੌੜਾਂ ਦਾ ਮਹੱਤਵਪੂਰਨ ਯੋਗਦਾਨ ਪਾਇਆ। ਇਸ ਤਰ੍ਹਾਂ ਜ਼ਿੰਬਾਬਵੇ ਟੀਮ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ਤੇ 157 ਦੌੜਾਂ ਹੀ ਬਣਾ ਸਕੀ। ਭਾਰਤ ਵੱਲੋਂ ਤੇਜ਼ ਗੇਂਦਬਾਜ ਮਿਆਂਕ ਯਾਦਵ ਨੇ 3 ਵਿਕਟਾਂ ਹਾਸਿਲ ਕੀਤੀਆਂ, ਜਦਕਿ ਜੱਸ ਠਾਕੁਰ ਨੇ 2 ਅਤੇ ਰਵੀ ਬਿਸ਼ਨੋਈ ਤੇ ਅਸ਼ੋਕ ਸ਼ਰਮਾ ਨੇ 1-1 ਵਿਕਟ ਹਾਸਲ ਕੀਤੀ।

ਇਸ ਤਰ੍ਹਾਂ ਭਾਰਤੀ ਟੀਮ ਨੇ ਇਹ ਮੈਚ 35 ਦੌੜਾਂ ਨਾਲ ਜਿੱਤ ਲਿਆ ਅਤੇ ਤਿੰਨ ਮੈਚਾਂ ਦੇ ਸੀਰੀਜ਼ ‘ਤੇ 3-0 ਨਾਲ ਆਪਣਾ ਕਬਜ਼ਾ ਕਰ ਲਿਆ ਹੈ। ਇਸ ਸੀਰੀਜ਼ ਵਿੱਚ ਜਿੱਤ ਨਾਲ ਭਾਰਤ ਨੇ ਆਈਸੀਸੀ ਟੀ20 ਰੈਂਕਿੰਗ ਵਿੱਚ ਨੰਬਰ ਇੱਕ ਦੀ ਪੁਜੀਸ਼ਨ ਮੁੜ ਹਾਸਲ ਕਰ ਲਈ ਹੈ।

ਦੱਸਣਯੋਗ ਹੈ ਕਿ ਹਾਲ ਹੀ ਵਿੱਚ ਆਇਰਲੈਂਡ ਅਤੇ ਇੰਗਲੈਂਡ ਹੱਥੋਂ ਟੀ20 ਸੀਰੀਜ਼ ਹਾਰਨ ਤੋਂ ਬਾਅਦ ਭਾਰਤ ਲਈ ਇਹ ਜਿੱਤ ਕਾਫੀ ਮਾਇਨੇ ਰੱਖਦੀ ਹੈ।

Leave a Reply

Your email address will not be published. Required fields are marked *