Breaking News
Dashmesh GS Electricals Verka Smart Media Insurance Point Tav Prasad

ਪਿੰਡ ਮਨੌਲੀ ਵਿਖੇ 5ਵਾਂ ਸਲਾਨਾ ਗੁਰਮਤਿ ਸਮਾਗਮ ਕਰਵਾਇਆ

ਐਸ.ਏ.ਐਸ. ਨਗਰ, 15 ਸਤੰਬਰ, ਅਮਨਦੀਪ ਸਿੰਘ :

ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਪਿੰਡ ਮਨੌਲੀ ਵਿਖੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਸਮਾਗਮ ਦੀ ਜਾਣਕਾਰੀ ਦਿੰਦੇ ਹੋਏ, ਕਰਨਲ ਜਸਦੀਪ ਸਿੰਘ ਸੰਧੂ, ਅਡਵਾਈਜ਼ਰ ਵੈਸਟਨ ਕਮਾਂਡ, ਪੰਜਾਬੀ ਗਾਇਕ ਤੇ ਲੇਖਕ ਹਰਿੰਦਰ ਹਰ, ਸ਼ਰਨਜੀਤ ਸਿੰਘ ਬਾਗੀ ਨੇ ਦੱਸਿਆ ਕਿ ਸਵੇਰੇ ਸ਼੍ਰੀ ਸਹਿਜ ਪਾਠ ਜੀ ਦੇ ਭੋਗ ਤੋਂ ਉਪਰੰਤ ਸਜੇ ਕੀਰਤਨ ਤੇ ਢਾਡੀ ਦਰਬਾਰ ਵਿੱਚ ਭਾਈ ਸੁਰਜੀਤ ਸਿੰਘ ਦੇ ਜਥੇ ਨੇ ਕੀਰਤਨ ਅਤੇ ਅੰਤਰ ਰਾਸ਼ਟਰੀ ਢਾਡੀ ਜਥਾ ਭਾਈ ਅਮਰਜੀਤ ਸਿੰਘ ਖ਼ਾਲਸਾ, ਅੰਬਾਲੇ ਵਾਲ਼ੇ ਜਥੇ ਨੇ ਢਾਡੀ ਵਾਰਾਂ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਨਾਲ਼ ਸਬੰਧਤ ਇਤਿਹਾਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ।

ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ ਅਕਾਲੀ ਆਗੂ, ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ ਮੁਹਾਲੀ, ਬੀਬੀ ਲਖਵਿੰਦਰ ਕੌਰ ਗਰਚਾ ਸਾਬਕਾ ਓ ਐਸ ਡੀ, ਮੁੱਖ ਮੰਤਰੀ ਪੰਜਾਬ, ਕੁਲਬੀਰ ਸਿੰਘ ਲਾਣੇਦਾਰ ਸਰਪੰਚ ਗ੍ਰਾਮ ਪੰਚਾਇਤ ਮਨੌਲੀ, ਸੁਖਵਿੰਦਰ ਸਿੰਘ ਸੁੱਖਾ ਪੰਚ, ਭੁਪਿੰਦਰ ਸਿੰਘ ਪੰਚ, ਨੈਬ ਸਿੰਘ, ਮੰਗਤ ਰਾਮ, ਸੂਬੇਦਾਰ ਬਲਬੀਰ ਸਿੰਘ, ਚਰਨਜੀਤ ਸਿੰਘ ਚੰਨੀ, ਪ੍ਰਧਾਨ ਗੁਰਦੁਆਰਾ ਪਾਤਸਾ਼ਹੀ ਛੇਵੀਂ, ਅਮਰ ਸਿੰਘ ਲੰਬੜਦਾਰ, ਜਗਤਾਰ ਸਿੰਘ ਘੋਲਾ, ਰਣਜੀਤ ਸਿੰਘ ਨੱਤ, ਸੁਰਮੁੱਖ ਸਿੰਘ ਔਜਲਾ, ਹਰਬੰਸ ਸਿੰਘ ਬਾਗੜੀ, ਪਰਮਿੰਦਰ ਮੈਨੇਜਰ, ਨਿਰਭੈ ਸਿੰਘ ਔਜਲਾ, ਮਾਸਟਰ ਪਰਮਜੀਤ ਸਿੰਘ, ਉੱਤਮ ਸਿੰਘ ਘੋਲਾ, ਕੁਲਦੀਪ ਸਿੰਘ ਪੰਛੀ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *