
ਚੰਡੀਗੜ੍ਹ, 10 ਅਗਸਤ, ਪੰਜਾਬੀ ਦੁਨੀਆ ਬਿਊਰੋ:
ਪੰਜ ਮੈਂਬਰੀ ਕਮੇਟੀ ਵੱਲੋਂ ਪੰਜਾਬ ਭਰ ਵਿੱਚ ਭਰਤੀ ਤੋਂ ਬਾਅਦ ਜ਼ਿਲ੍ਹਾ ਪੱਧਰ ‘ਤੇ ਚੁਣੇ ਡੈਲੀਗੇਟ 11 ਅਗਸਤ 2025 ਨੂੰ ਬਾਗੀ ਧੜੇ ਦੇ ਅੰਮ੍ਰਿਤਸਰ ਵਿਖੇ ਹੋ ਰਹੇ ਇਕ ਅਹਿਮ ਇਜਲਾਸ ਵਿੱਚ ਆਪਣਾ ਪ੍ਰਧਾਨ ਚੁਣਨਗੇ।
ਸੂਤਰਾਂ ਅਨੁਸਾਰ ਭਾਵੇਂ ਦੋ ਨਾਵਾਂ ਦੀ ਚਰਚਾ ਹੈ ਪਰ ਅੰਦਰਖਾਤੇ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ‘ਤੇ ਪੱਕੀ ਮੋਹਰ ਲੱਗ ਰਹੀ ਜਾਪ ਰਹੀ ਹੈ। ਪ੍ਰਧਾਨਗੀ ਦੇ ਦੂਜੇ ਉਮੀਦਵਾਰ ਭਾਈ ਅਮਰੀਕ ਸਿੰਘ ਦੀ ਬੇਟੀ, ਬੀਬੀ ਸਤਵੰਤ ਕੌਰ ਹਨ, ਜਿਨ੍ਹਾਂ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦੇ ਕੇ ਪੰਜ ਮੈਂਬਰੀ ਕਮੇਟੀ ਨੂੰ ਅਪੀਲ ਕੀਤੀ ਸੀ ਕਿ ਮੇਰਾ ਉਹਨਾਂ ਦੇ ਮੁਕਾਬਲੇ ‘ਤੇ ਨਾਮ ਨਾ ਵਿਚਾਰਿਆ ਜਾਵੇ। ਜਾਣਕਾਰੀ ਅਨੁਸਾਰ ਬੀਬੀ ਜੀ ਨੂੰ ਧਾਰਮਿਕ ਖੇਤਰ ਦੀ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਦਿੱਤੇ ਜਾਣ ਦੀ ਵੀ ਚਰਚਾ ਸਿਖਰ ‘ਤੇ ਹੈ।
ਦੂਜੇ ਪਾਸੇ ਸੁਖਬੀਰ ਬਾਦਲ ਦਾ ਧੜਾ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਨਾਉਣ ਪਿੱਛੇ ਦਿੱਲੀ ਦੀ ਸੋਚੀ-ਸਮਝੀ ਚਾਲ ਦੱਸ ਰਿਹਾ ਹੈ। ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਧਾਰਨੀ ਦਾ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਨਾਉਣ ਦੀ ਸ਼ਾਜਿਸ਼ ਹੁਣ ਨੰਗੀ ਹੋ ਚੁੱਕੀ ਹੈ।