Breaking News
Smart Media Dashmesh Mohali Walk Smart Media Insurance Point Hardev Singh Ubha

Gujarat Bye-Election Results – Punjabi Dunia

ਨਵੀਂ ਦਿੱਲੀ, 23 ਜੂਨ, ਪੰਜਾਬੀ ਦੁਨੀਆ ਬਿਊਰੋ :

ਗੁਜਰਾਤ ਦੀਆਂ ਦੋ ਵਿਧਾਨ ਸਭਾ ਉਪ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਵਿਧਾਨ ਸਭਾ ਹਲਕਾ 24 – ਕਾਡੀ (SC) ਦੇ 22 ਦੌਰਾਂ ਤੋਂ ਬਾਅਦ ਇਹ ਸੀਟ ਭਾਜਪਾ ਉਮੀਦਵਾਰ ਰਾਜੇਂਦਰ ਕੁਮਾਰ (ਰਾਜੂਭਾਈ) ਦਾਨੇਸ਼ਵਰ ਚਵੜਾ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ। ਉਹਨਾਂ ਨੂੰ (99742) ਵੋਟਾਂ ਪਈਆਂ ਅਤੇ ਉਹਨਾਂ ਕਾਂਗਰਸੀ ਉਮੀਦਵਾਰ ਰਮੇਸ਼ਭਾਈ ਚਵੜਾ (60290) ਨੂੰ 39,452 ਦੇ ਫਰਕ ਨਾਲ ਹਰਾਇਆ। ਜਦਕਿ ਆਮ ਆਦਮੀ ਪਾਰਟੀ ਦੇ ਚਵੜਾ ਜਗਦੀਸ਼ਭਾਈ ਗਣਪਤਭਾਈ (3090) ਵੋਟਾਂ ਹਾਸਲ ਕਰਕੇ ਤੀਜੇ ਨੰਬਰ ਉਤੇ ਰਹੇ।

ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 87 – ਵਿਸਾਵਦਰ ਸੀਟ ਉਤੇ 21 ਦੌਰ ਦੀ ਗਿਣਤੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਇਟਾਲੀਆ ਗੋਪਾਲ 75942 ਨੂੰ ਜੇਤੂ ਕਰਾਰ ਦਿੱਤਾ ਗਿਆ ਹੈ। ਉਹਨਾਂ ਨੇ ਭਾਜਪਾ ਦੇ ਗੜ੍ਹ ਵਿਚ ਸੰਨ ਲਾਉਂਦਿਆਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕਿਰੀਟ ਪਟੇਲ (58388) ਨੂੰ 17554) ਵੋਟਾਂ ਦੇ ਫਰਕ ਨਾਲ ਹਰਾਇਆ। ਜਦਕਿ ਤੀਜੇ ਸਥਾਨ ਉਤੇ ਕਾਂਗਰਸੀ ਉਮੀਦਵਾਰ ਨਿਤਿਨ ਰਣਪਰੀਆ ਨੇ 5501 ਵੋਟਾਂ ਹੀ ਹਾਸਲ ਕੀਤੀਆਂ।

Leave a Reply

Your email address will not be published. Required fields are marked *