Breaking News
Smart Media Dashmesh Mohali Walk Smart Media Insurance Point Hardev Singh Ubha

ਟਰੰਪ ਨੇ ਸ਼੍ਰੀਰਾਮ ਕ੍ਰਿਸ਼ਨਨ ਨੂੰ ਸੀਨੀਅਰ AI ਨੀਤੀ ਸਲਾਹਕਾਰ ਨਿਯੁਕਤ ਕੀਤਾ

ਨਿਊਯਾਰਕ/ਨਵੀਂ ਦਿੱਲੀ, 23 ਦਸੰਬਰ, ਪੰਜਾਬੀ ਦੁਨੀਆ ਬਿਊਰੋ :

ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਵਿਅਕਤੀਆਂ ਉਤੇ ਆਪਣੇ ਕੈਬਨਿਟ ਵਿੱਚ ਥਾਂ ਦੇਣ ਲੲੀ ਇਕ ਵਾਰ ਭਰੋਸਾ ਦਿਖਾਇਆ ਹੈ। ਟਰੰਪ ਨੇ ਭਾਰਤੀ-ਅਮਰੀਕੀ ਉਦਯੋਗਪਤੀ, ਪੂੰਜੀਪਤੀ ਅਤੇ ਲੇਖਕ ਸ਼੍ਰੀਰਾਮ ਕ੍ਰਿਸ਼ਨਨ ਨੂੰ ਵ੍ਹਾਈਟ ਹਾਊਸ ਵਿਖੇ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਸੀਨੀਅਰ ਨੀਤੀ ਸਲਾਹਕਾਰ ਨਿਯੁਕਤ ਕੀਤਾ ਹੈ।

ਸ੍ਰੀਰਾਮ ਦੀ ਨਿਯੁਕਤੀ ਦਾ ਐਲਾਨ ਕਰਦੇ ਹੋਏ ਟਰੰਪ ਨੇ ਕਿਹਾ ਕਿ “ਸ਼੍ਰੀਰਾਮ ਕ੍ਰਿਸ਼ਨਨ ਵਿਗਿਆਨ ਅਤੇ ਤਕਨਾਲੋਜੀ ਨੀਤੀ ਦੇ ਵ੍ਹਾਈਟ ਹਾਊਸ ਦਫਤਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਲਈ ਸੀਨੀਅਰ ਨੀਤੀ ਸਲਾਹਕਾਰ ਵਜੋਂ ਕੰਮ ਕਰਨਗੇ।”

ਟਰੰਪ ਨੇ ਕ੍ਰਿਸ਼ਨਨ ਬਾਰੇ ਵਿਸਥਾਰ ਸਹਿਤ ਦੱਸਦਿਆਂ ਕਿਹਾ ਕਿ “ਸ਼੍ਰੀਰਾਮ, ਡੇਵਿਡ ਨਾਲ ਨਜ਼ਦੀਕੀ ਸਹਿਯੋਗੀ ਵਜੋਂ AI ਵਿੱਚ ਅਮਰੀਕਾ ਦੀ ਲੀਡਰਸ਼ਿਪ ਨੂੰ ਬਰਕਰਾਰ ਰੱਖਣ ਲਈ ਕੰਮ ਕਰਨਗੇ।”

ਉਹ ਵਿਗਿਆਨ ਅਤੇ ਤਕਨਾਲੋਜੀ ‘ਤੇ ਰਾਸ਼ਟਰਪਤੀ ਦੀ ਸਲਾਹਕਾਰ ਕੌਂਸਲ ਦੇ ਨਾਲ ਕੰਮ ਕਰਦੀਆਂ ਸਰਕਾਰੀ ਏਜੰਸੀਆਂ ਵਿੱਚ AI ਨੀਤੀ ਨੂੰ ਆਕਾਰ ਦੇਣ ਅਤੇ ਤਾਲਮੇਲ ਬਣਾੲੀ ਰੱਖਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਦੱਸਣਯੋਗ ਹੈ ਕਿ ਸ਼੍ਰੀਰਾਮ ਦੇ ਕੈਰੀਅਰ ਦੀ ਸ਼ੁਰੂਆਤ ਮਾਈਕ੍ਰੋਸਾਫਟ ਤੋਂ ਹੋਈ, ਜਿੱਥੇ ਉਸਨੇ ਵਿੰਡੋਜ਼ ਅਜ਼ੂਰ ਨੂੰ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ।

Leave a Reply

Your email address will not be published. Required fields are marked *