Breaking News
Smart Media Dashmesh Mohali Walk Smart Media Insurance Point Hardev Singh Ubha

ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਲਿਆ ਸੰਨਿਆਸ

ਨਵੀਂ ਦਿੱਲੀ, 8 ਅਗਸਤ, ਪੰਜਾਬੀ ਦੁਨੀਆ ਬਿਊਰੋ :

ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਅੱਜ ਤੜਕੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਚ ਫੋਗਾਟ ਨੇ ਲਿਖਿਆ: “ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ, ਮੈਂ ਹਾਰ ਗਈ। ਮਾਫ ਕਰਨਾ ਤੇਰਾ ਸੁਪਨਾ, ਮੇਰਾ ਹੌਂਸਲਾ ਟੁੱਟ ਗਿਆ। ਇਸ ਤੋਂ ਵੱਧ ਤਾਕਤ ਨਹੀਂ ਰਹੀ ਹੁਣ। ਅਲਵਿਦਾ ਕੁਸ਼ਤੀ 2001-2024, ਤੁਹਾਡੇ ਸਾਰਿਆਂ ਦੀ ਰਿਣੀ ਰਹਾਂਗੀ, ਮੁਆਫੀ।”

ਦੱਸਣਯੋਗ ਹੈ ਕਿ 7 ਅਗਸਤ ਨੂੰ ਵਿਨੇਸ਼ ਫੋਗਾਟ ਦਾ ਭਾਰ 100 ਗ੍ਰਾਮ ਵੱਧ ਹੋਣ ਕਾਰਨ ਉਸ ਨੂੰ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਓਲੰਪਿਕ ਤੋਂ ਅਯੋਗ ਹੋਣ ਦੀ ਖਬਰ ਸੁਣ ਕੇ ਵਿਨੇਸ਼ ਦੀ ਸਿਹਤ ਵਿਗੜ ਗਈ। ਪੈਰਿਸ ਦੇ ਇੱਕ ਹਸਪਤਾਲ ਵਿੱਚ ਉਸਦਾ ਇਲਾਜ ਚੱਲ ਰਿਹਾ ਹੈ। ਵਿਨੇਸ਼ ਪਹਿਲੀ ਵਾਰ 50 ਕਿਲੋ ਵਰਗ ਵਿੱਚ ਖੇਡ ਰਹੀ ਸੀ। ਪਹਿਲਾਂ ਉਹ 53 ਕਿਲੋ ਵਿੱਚ ਖੇਡਦੀ ਸੀ।

ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀਟੀ ਊਸ਼ਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪਹਿਲਵਾਨ ਫੋਗਾਟ ਦੀ ਮਦਦ ਕਰਨ ਲਈ ਕਿਹਾ ਸੀ। ਪੀਐਮ ਨੇ ਊਸ਼ਾ ਨੂੰ ਇਸ ਮਾਮਲੇ ਵਿੱਚ ਵਿਰੋਧ ਦਰਜ ਕਰਵਾਉਣ ਲਈ ਵੀ ਕਿਹਾ ਸੀ।

ਦੂਜੇ ਪਾਸੇ ਦੇਸ਼ ਵਾਸੀਆਂ ਨੇ ਸੋਸ਼ਲ ਮੀਡੀਆ ‘ਤੇ ਵਿਨੇਸ਼ ਫੋਗਾਟ ਨੂੰ ਸਿਲਵਰ ਮੈਡਲ ਦਿਵਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਵਿਨੇਸ਼ ਦਾ ਹੱਕ ਹੈ ਅਤੇ ਉਸ ਨੂੰ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ।

Leave a Reply

Your email address will not be published. Required fields are marked *