Breaking News
Smart Media Dashmesh Mohali Walk Smart Media Insurance Point Hardev Singh Ubha

ਨੇਪਾਲ ’ਚ ਹੜ੍ਹ ਨਾਲ ਭਿਆਨਕ ਤਬਾਹੀ: 95 ਮੌਤਾਂ, 105 ਭਾਰਤੀ ਲਾਪਤਾ

ਨਵੀਂ ਦਿੱਲੀ, 26 ਅਗਸਤ, ਪੰਜਾਬੀ ਦੁਨੀਆ ਬਿਊਰੋ :

ਨੇਪਾਲ ਦੇ ਭੋਟੇਕੋਸ਼ੀ ਦਰਿਆ ਵਿੱਚ ਆਏ ਭਿਆਨਕ ਅਚਾਨਕ ਹੜ੍ਹਾਂ ਨੇ ਰਸੂਵਾ, ਨੁਵਾਕੋਟ ਅਤੇ ਧਾਦਿੰਗ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਮਚਾਈ ਹੈ। ਹੜ੍ਹਾਂ ਕਾਰਨ ਘੱਟੋ-ਘੱਟ 95 ਲੋਕਾਂ ਦੀ ਮੌਤ ਹੋ ਗਈ, ਜਦਕਿ 384 ਲੋਕ ਅਜੇ ਵੀ ਲਾਪਤਾ ਹਨ। ਨੇਪਾਲ ਟੂਰਿਜ਼ਮ ਬੋਰਡ ਮੁਤਾਬਕ ਲਾਪਤਾ ਲੋਕਾਂ ਵਿੱਚ 291 ਵਿਦੇਸ਼ੀ ਨਾਗਰਿਕ ਹਨ, ਜਿਨ੍ਹਾਂ ਵਿੱਚ 105 ਭਾਰਤੀ ਵੀ ਸ਼ਾਮਲ ਹਨ।

ਹੜ੍ਹਾਂ ਨੇ ਕਈ ਪਿੰਡਾਂ ਅਤੇ ਇਮਾਰਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਚਸ਼ਮਦੀਦਾਂ ਵੱਲੋਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਚਿੱਕੜ ਅਤੇ ਮਲਬੇ ਨਾਲ ਭਰਿਆ ਪਾਣੀ ਬਹੁ-ਮੰਜ਼ਿਲਾ ਇਮਾਰਤਾਂ ਨਾਲ ਟਕਰਾਉਂਦਾ ਦਿਖਾਈ ਦਿੱਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨਾਲ ਫੋਨ ’ਤੇ ਗੱਲ ਕਰਕੇ ਹਮਦਰਦੀ ਪ੍ਰਗਟਾਈ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਭਾਰਤ ਵੱਲੋਂ ਰਾਹਤ ਸਮੱਗਰੀ ਲੈ ਕੇ ਦੋ ਫੌਜੀ ਜਹਾਜ਼ ਭੇਜੇ ਜਾਣਗੇ।

ਹੜ੍ਹਾਂ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਵੀ ਚੌਕਸੀ ਵਧਾ ਦਿੱਤੀ ਗਈ ਹੈ। ਭੋਟੇਕੋਸ਼ੀ ਅਤੇ ਤ੍ਰਿਸ਼ੂਲੀ ਦਰਿਆ ਗੰਡਕ ਦਰਿਆ ਪ੍ਰਣਾਲੀ ਨਾਲ ਜੁੜਦੇ ਹਨ।ਨੇਪਾਲ ਬਿਜਲੀ ਅਥਾਰਟੀ ਮੁਤਾਬਕ ਇਸ ਦੌਰਾਨ ਛੇ ਵੱਡੇ ਪਣ-ਬਿਜਲੀ ਅਤੇ ਟਰਾਂਸਮਿਸ਼ਨ ਪ੍ਰੋਜੈਕਟ ਪ੍ਰਭਾਵਿਤ ਹੋਏ ਹਨ ਅਤੇ ਲਗਭਗ 430 ਮੈਗਾਵਾਟ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਅਮਰੀਕੀ ਭੂ-ਵਿਗਿਆਨਕ ਸਰਵੇ ਅਨੁਸਾਰ ਹੜ੍ਹ ਦਾ ਕਾਰਨ 4.4 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਆਇਆ ਵੱਡਾ ਭੂ-ਸਖਲਨ ਦੱਸਿਆ ਜਾ ਰਿਹਾ ਹੈ।

Leave a Reply

Your email address will not be published. Required fields are marked *